Site icon TheUnmute.com

7 ਸਤੰਬਰ ਤੋਂ ਸ਼ੁਰੂ ਹੋ ਰਹੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ ‘ਚ 117 ਨੇਤਾ ਦੇਣਗੇ ਰਾਹੁਲ ਦਾ ਸਾਥ

Congress

ਚੰਡੀਗੜ੍ਹ 01 ਸਤੰਬਰ 2022: 7 ਸਤੰਬਰ ਤੋਂ ਸ਼ੁਰੂ ਹੋ ਰਹੀ ਕਾਂਗਰਸ (Congress) ਦੀ ‘ਭਾਰਤ ਜੋੜੋ’ ਯਾਤਰਾ ‘ਚ ਰਾਹੁਲ ਗਾਂਧੀ ਦੇ ਨਾਲ ਕੁੱਲ 117 ਨੇਤਾ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਪੈਦਲ ਯਾਤਰਾ ਕਰਨਗੇ। ਇਨ੍ਹਾਂ ਵਿੱਚ ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਅਤੇ ਨੌਜਵਾਨ ਆਗੂ ਕਨ੍ਹਈਆ ਕੁਮਾਰ ਸ਼ਾਮਲ ਹਨ। ਇਹ 117 ਨੇਤਾ ਦੇਸ਼ ਦੇ ਵੱਖ ਵੱਖ ਸੂਬਿਆਂ ਦੀ ਪ੍ਰਤੀਨਿਧਤਾ ਕਰਦੇ ਹਨ।

ਇਸ ਦੇ ਨਾਲ ਹੀ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਦੱਸਿਆ ਕਿ ਕਾਂਗਰਸ ਪਾਰਟੀ ਅੱਜ ਭਾਰਤ ਜੋੜੋ ਯਾਤਰਾ ਦੀ ਟੈਗ ਲਾਈਨ, ਲੋਗੋ ਅਤੇ ਵੈੱਬਸਾਈਟ ਲਾਂਚ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਟੈਗ ਲਾਈਨ ‘ਮਿਲੇ ਕਦਮ ਜੁੜੇ ਵਤਨ’ ਹੋਵੇਗੀ |

Exit mobile version