ਵਿਦੇਸ਼, 08 ਅਕਤੂਬਰ 2025: ਮੰਗਲਵਾਰ ਰਾਤ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਹਮਲੇ ‘ਚ ਗਿਆਰਾਂ ਪਾਕਿਸਤਾਨੀ ਫੌਜੀਆਂ ਦੇ ਮਾਰੇ ਜਾਣ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ‘ਚ ਦੋ ਅਧਿਕਾਰੀ ਅਤੇ ਨੌਂ ਸੈਨਿਕ ਸ਼ਾਮਲ ਸਨ।
ਨਿਊਜ਼ ਏਜੰਸੀ ਰਾਇਟਰਜ਼ ਦੇ ਮੁਤਾਬਕ ਪਾਕਿਸਤਾਨੀ ਫੌਜ ਅਫਗਾਨ ਸਰਹੱਦ ਦੇ ਨੇੜੇ ਟੀਟੀਪੀ ਵਿਰੁੱਧ ਇੱਕ ਕਾਰਵਾਈ ਕਰ ਰਹੀ ਸੀ। ਮੁਕਾਬਲੇ ਦੌਰਾਨ, 19 ਟੀਟੀਪੀ ਲੜਾਕੂ ਵੀ ਮਾਰੇ ਗਏ।ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ। ਟੀਟੀਪੀ ਨੇ ਪਿਛਲੇ ਕੁਝ ਮਹੀਨਿਆਂ ‘ਚ ਪਾਕਿਸਤਾਨ ‘ਚ ਸੁਰੱਖਿਆ ਬਲਾਂ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ।
ਰਿਪੋਰਟਾਂ ਮੁਤਾਬਕ ਪਾਕਿਸਤਾਨੀ ਸੈਨਿਕ ਕੁਰਮ ਜ਼ਿਲ੍ਹੇ ‘ਚ ਟੀਟੀਪੀ ਵਿਰੁੱਧ ਇੱਕ ਕਾਰਵਾਈ ਕਰ ਰਹੇ ਸਨ ਜਦੋਂ ਹਮਲਾਵਰਾਂ ਨੇ ਉਨ੍ਹਾਂ ਦੇ ਵਾਹਨ ‘ਤੇ ਬੰ.ਬ ਸੁੱਟਿਆ ਅਤੇ ਫਿਰ ਗੋਲੀਬਾਰੀ ਕੀਤੀ।
ਰਾਇਟਰਜ਼ ਨੂੰ ਭੇਜੇ ਇੱਕ ਬਿਆਨ ‘ਚ ਪਾਕਿਸਤਾਨੀ ਤਾਲਿਬਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਸਦੇ ਲੜਾਕਿਆਂ ਨੇ ਕਾਫਲੇ ਨੂੰ ਨਿਸ਼ਾਨਾ ਬਣਾਇਆ।
ਪਾਕਿਸਤਾਨੀ ਫੌਜ ਨੇ ਇੱਕ ਬਿਆਨ ‘ਚ ਕਿਹਾ ਕਿ ਉਸਨੂੰ ਕੁਰਮ ‘ਚ ਭਾਰਤੀ ਪ੍ਰੌਕਸੀ ਸੰਗਠਨ ਫਿਤਨਾ ਅਲ-ਖਵਾਰਿਜ ਨਾਲ ਜੁੜੇ ਅੱ.ਤ.ਵਾ.ਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ।
Read More: ਪਾਕਿਸਤਾਨ ਦੇ PM ਕਰ ਰਹੇ ਬੇਤੁਕੇ ਡਰਾਮੇ, ਅੱ.ਤ.ਵਾ.ਦ ਇਨ੍ਹਾਂ ਦੀ ਵਿਦੇਸ਼ ਨੀਤੀ ਦਾ ਹਿੱਸਾ: ਪਟੇਲ ਗਹਿਲੋਤ