July 7, 2024 5:55 am
International flights

ਦਿੱਲੀ ‘ਚ ਮੌਸਮ ਖ਼ਰਾਬ ਹੋਣ ਕਾਰਨ 11 ਫਲਾਈਟਾਂ ਕੀਤੀਆਂ ਡਾਇਵਰਟ, 4 ਫਲਾਈਟਾਂ ਦੀ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ

ਚੰਡੀਗੜ੍ਹ, 26 ਮਈ, 2023: ਵੈਸਟਰਨ ਡਿਸਟਰਬੈਂਸ ਕਾਰਨ ਦੇਰ ਰਾਤ ਦਿੱਲੀ ਦਾ ਮੌਸਮ ਕਾਫੀ ਖਰਾਬ ਹੋ ਗਿਆ। ਦੇਰ ਰਾਤ ਤੇਜ਼ ਹਵਾਵਾਂ ਕਾਰਨ ਦਿੱਲੀ ਹਵਾਈ ਅੱਡੇ ‘ਤੇ ਉਤਰਨ ਵਾਲੀਆਂ 11 ਫਲਾਈਟਾਂ (flights) ਨੂੰ ਡਾਇਵਰਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਨ੍ਹਾਂ ਫਲਾਈਟਾਂ ਦੀ ਐਮਰਜੈਂਸੀ ਲੈਂਡਿੰਗ ਦੂਜੇ ਸ਼ਹਿਰਾਂ ‘ਚ ਕਰਨੀ ਪਈ। ਦੁਪਹਿਰ 2 ਵਜੇ ਦੇ ਕਰੀਬ ਮੌਸਮ ਸਾਫ਼ ਹੋ ਗਿਆ ਅਤੇ ਇਹ ਫਲਾਈਟਾਂ ਮੁੜ ਦਿੱਲੀ ਲਈ ਰਵਾਨਾ ਹੋ ਗਈਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਦਿੱਲੀ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਜਿਸ ਵਿੱਚ 9 ਘਰੇਲੂ ਅਤੇ 2 ਅੰਤਰਰਾਸ਼ਟਰੀ ਫਲਾਈਟਾਂ (flights) ਨੂੰ ਡਾਇਵਰਟ ਕਰਨਾ ਪਿਆ। ਜਿਸ ਵਿੱਚ ਅੰਮ੍ਰਿਤਸਰ ਵਿੱਚ ਚਾਰ, ਜੈਪੁਰ ਵਿੱਚ ਤਿੰਨ ਉਡਾਣਾਂ ਤੋਂ ਇਲਾਵਾ ਗਵਾਲੀਅਰ, ਇੰਦੌਰ, ਚੇਨਈ, ਅਹਿਮਦਾਬਾਦ ਹਵਾਈ ਅੱਡਿਆਂ ’ਤੇ ਵੀ ਉਡਾਣਾਂ ਨੂੰ ਉਤਾਰਨਾ ਪਿਆ।

ਡਾਇਵਰਟ ਫਲਾਈਟਾਂ ਦੀ ਸੂਚੀ :-

ਇੰਦੌਰ— ਦਿੱਲੀ ਜਾ ਰਹੀ ਇੰਡੀਗੋ 6E2174 ਨੂੰ ਜੈਪੁਰ ਹਵਾਈ ਅੱਡੇ ਵੱਲ ਡਾਇਵਰਟ ਕੀਤਾ ਗਿਆ।

ਪੁਣੇ-ਦਿੱਲੀ ਦੀ ਫਲਾਈਟ ਏਅਰ ਇੰਡੀਆ AI850 ਗਵਾਲੀਅਰ ਹਵਾਈ ਅੱਡੇ ‘ਤੇ ਉਤਰੀ।

ਕੋਲਕਾਤਾ ਦਿੱਲੀ ਫਲਾਈਟ ਇੰਡੀਗੋ 6E6183 ਇੰਦੌਰ ਹਵਾਈ ਅੱਡੇ ‘ਤੇ ਉਤਰੀ ਹੈ।

ਹਾਂਗਕਾਂਗ ਦਿੱਲੀ ਅੰਤਰਰਾਸ਼ਟਰੀ ਉਡਾਣ ਕੈਥੇ-ਪੈਸੀਫਿਕ ਸੀਐਕਸ 695 ਚੇਨਈ ਹਵਾਈ ਅੱਡੇ ‘ਤੇ ਉਤਰੀ।

ਮੁੰਬਈ ਦਿੱਲੀ ਦੀ ਫਲਾਈਟ ਏਅਰ ਇੰਡੀਆ AI888 ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਉਤਾਰਿਆ ਗਿਆ।

ਭੁਵਨੇਸ਼ਵਰ ਦਿੱਲੀ ਦੀ ਫਲਾਈਟ ਇੰਡੀਗੋ 6E2207 ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਿਆ ਗਿਆ ਹੈ।

ਰਾਜਕੋਟ ਦਿੱਲੀ ਫਲਾਈਟ ਏਅਰ ਇੰਡੀਆ AI404 ਜੈਪੁਰ ਹਵਾਈ ਅੱਡੇ ‘ਤੇ ਉਤਰੀ।

ਮੁੰਬਈ ਦਿੱਲੀ ਦੀ ਫਲਾਈਟ ਵਿਸਤਾਰਾ UK940 ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ।

ਝਾਰਸੁਗੁੜਾ ਦਿੱਲੀ ਦੀ ਸਪਾਈਸਜੈੱਟ SG8362 ਦੀ ਉਡਾਣ ਜੈਪੁਰ ਹਵਾਈ ਅੱਡੇ ‘ਤੇ ਉਤਰੀ।

ਬੰਗਲੌਰ ਦਿੱਲੀ ਫਲਾਈਟ ਵਿਸਤਾਰਾ UK818 ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ।

ਰਿਆਦ, ਸਾਊਦੀ ਅਰਬ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI926 ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਿਆ ਗਿਆ।