July 3, 2024 12:52 am
Pension scheme

Pension: ਪੰਜਾਬ ‘ਚ ਸਟੇਟ ਪੈਨਸ਼ਨ ਸਕੀਮ ਅਧੀਨ 1,07,571 ਲਾਭਪਾਤਰੀ ਅਯੋਗ, 44.34 ਕਰੋੜ ਰੁਪਏ ਦੀ ਕੀਤੀ ਰਿਕਵਰੀ

ਚੰਡੀਗੜ੍ਹ, 27 ਜੂਨ 2024: ਪੰਜਾਬ ਸਰਕਾਰ ਨੇ ਸੂਬੇ ‘ਚ ਸਟੇਟ ਪੈਨਸ਼ਨ ਸਕੀਮ (Pension scheme) ਅਧੀਨ ਲਾਭ ਲੈ ਰਹੇ ਲਾਭਪਾਤਰੀਆਂ ਦੀ ਹੋਂਦ ਦਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸਰਵੇ ਕਰਵਾਇਆ। ਵਿਭਾਗ ਦੀ ਸਰਵੇ ਰਿਪੋਰਟ ਆਉਣ ‘ਤੇ ਅਯੋਗ ਲਾਭਪਾਤਰੀਆਂ ਦਾ ਪਰਦਾਫਾਸ ਕੀਤਾ ਗਿਆ ਹੈ | ਇਸਦੀ ਜਾਣਕਾਰੀ ਡਾ. ਬਲਜੀਤ ਕੌਰ ਨੇ ਦਿੱਤੀ ਹੈ | ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਭਲਾਈ ਲਈ ਵੱਖ ਵੱਖ ਸਕੀਮਾਂ ਚਲਾਈਆਂ ਹੋਈਆਂ ਹਨ, ਜਿਨ੍ਹਾਂ ਤਹਿਤ ਪੰਜਾਬ ਵਾਸੀਆਂ ਨੂੰ ਲਾਭ ਦਿੱਤਾ ਜਾ ਰਿਹਾ ਹੈ |

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਕਰਵਾਏ ਸਰਵੇ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ 2023-24 ਦੌਰਾਨ ਸਟੇਟ ਪੈਨਸ਼ਨ ਸਕੀਮ ਅਧੀਨ ਪੈਨਸ਼ਨ (Pension scheme) ਲੈ ਰਹੇ 33,48,989 ਲਾਭਪਾਤਰੀਆਂ ‘ਚੋਂ 1,07,571 ਲਾਭਪਾਤਰੀ ਅਯੋਗ ਪਾਏ ਗਏ ਹਨ, ਇਨ੍ਹਾਂ ਤੋਂ 41.22 ਕਰੋੜ ਰੁਪਏ ਰਿਕਵਰ ਕੀਤੇ ਹਨ | ਡਾ. ਬਲਜੀਤ ਕੌਰ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਪੈਨਸ਼ਨ ਸਕੀਮ ਅਧੀਨ 106521 ਪੈਨਸ਼ਨਰਾਂ ਨੂੰ ਮ੍ਰਿਤਕ, 476 ਪੈਨਸ਼ਨਰਾਂ ਨੂੰ NRI ਅਤੇ 574 ਪੈਨਸ਼ਨਰ ਸਰਕਾਰੀ ਪੈਨਸ਼ਨਰ ਸਨ |

ਕਿਹੜੇ ਜ਼ਿਲ੍ਹੇ ‘ਚ ਕਿੰਨੀ ਰਿਕਵਰੀ:

ਅੰਮ੍ਰਿਤਸਰ ‘ਚ 5375 ਲਾਭਪਾਤਰੀਆਂ ਤੋ 3.50 ਕਰੋੜ ਰੁਪਏ
ਬਰਨਾਲਾ ‘ਚ 3402 ਲਾਭਪਾਤਰੀਆਂ ਤੋਂ 1.77 ਕਰੋੜ ਰੁਪਏ
ਮੋਹਾਲੀ ‘ਚ 2355 ਲਾਭਪਾਤਰੀਆਂ ਤੋਂ 21.11 ਲੱਖ ਰੁਪਏ
ਤਰਨ ਤਾਰਨ ‘ਚ 2375 ਲਾਭਪਾਤਰੀਆਂ ਤੋਂ 1.27 ਕਰੋੜ ਰੁਪਏ
ਬਠਿੰਡਾ ‘ਚ 16099 ਲਾਭਪਾਤਰੀਆਂ ਤੋਂ 1.08 ਕਰੋੜ ਰੁਪਏ
ਫਰੀਦਕੋਟ ‘ਚ 2546 ਲਾਭਪਾਤਰੀਆਂ ਤੋਂ 95.15 ਲੱਖ ਰੁਪਏ
ਫਾਜ਼ਿਲਕਾ ‘ਚ 4965 ਲਾਭਪਾਤਰੀਆਂ ਤੋਂ 80.24 ਲੱਖ ਰੁਪਏ
ਗੁਰਦਾਸਪੁਰ ‘ਚ 7738 ਲਾਭਪਾਤਰੀਆਂ ਤੋਂ 7.88 ਕਰੋੜ ਰੁਪਏ
ਹੁਸ਼ਿਆਰਪੁਰ ‘ਚ 5838 ਲਾਭਪਾਤਰੀਆਂ ਤੋਂ 1.74 ਕਰੋੜ ਰੁਪਏ
ਜਲੰਧਰ ‘ਚ 6404 ਲਾਭਪਾਤਰੀਆਂ ਤੋਂ 1.41 ਕਰੋੜ ਰੁਪਏ
ਫਤਿਹਗੜ੍ਹ ਸਾਹਿਬ ‘ਚ 3049 ਲਾਭਪਾਤਰੀਆਂ ਤੋਂ 61.38 ਲੱਖ ਰੁਪਏ
ਫਿਰੋਜਪੁਰ ‘ਚ 4018 ਲਾਭਪਾਤਰੀਆਂ ਤੋਂ 48.52 ਲੱਖ ਰੁਪਏ
ਮੋਗਾ ‘ਚ 1721 ਲਾਭਪਾਤਰੀਆਂ ਤੋਂ 1.00 ਕਰੋੜ ਰੁਪਏ
ਸ੍ਰੀ ਮੁਕਤਸਰ ਸਾਹਿਬ ‘ਚ 5489 ਲਾਭਪਾਤਰੀਆਂ ਤੋਂ 78.85 ਲੱਖ ਰੁਪਏ
ਐਸ.ਬੀ.ਐਸ ਨਗਰ ‘ਚ 4043 ਲਾਭਪਾਤਰੀਆਂ ਤੋਂ 63.33 ਲੱਖ ਰੁਪਏ
ਪਠਾਨਕੋਟ ‘ਚ 1480 ਲਾਭਪਾਤਰੀਆਂ ਤੋਂ 2.75 ਕਰੋੜ ਰੁਪਏ
ਕਪੂਰਥਲਾ ‘ਚ 4034 ਲਾਭਪਾਤਰੀਆਂ ਤੋਂ 1.61 ਕਰੋੜ ਰੁਪਏ
ਲੁਧਿਆਣਾ ‘ਚ 6993 ਲਾਭਪਾਤਰੀਆਂ ਤੋਂ 1.77 ਕਰੋੜ ਰੁਪਏ
ਮਾਨਸਾ ‘ਚ 4329 ਲਾਭਪਾਤਰੀਆਂ ਤੋਂ 82.92 ਲੱਖ ਰੁਪਏ
ਰੂਪਨਗਰ ‘ਚ 2906 ਲਾਭਪਾਤਰੀਆਂ ਤੋਂ 37.98 ਲੱਖ ਰੁਪਏ
ਸੰਗਰੂਰ ‘ਚ 5211 ਲਾਭਪਾਤਰੀਆਂ ਤੋਂ 6.89 ਕਰੋੜ ਰੁਪਏ
ਪਟਿਆਲਾ ‘ਚ 7201 ਲਾਭਪਾਤਰੀਆਂ ਤੋਂ 2.78 ਕਰੋੜ ਰੁਪਏ

ਉਨ੍ਹਾਂ ਕਿਹਾ ਕਿ ਪੈਨਸ਼ਨ ਸਕੀਮ ਤਹਿਤ ਵਿੱਤੀ ਸਾਲ 2024-25 ਦੇ ਅਪ੍ਰੈਲ ਮਹੀਨੇ ਦੌਰਾਨ 3797 ਲਾਭਪਾਤਰੀ ਅਯੋਗ ਪਾਏ ਗਏ ਅਤੇ ਉਨ੍ਹਾਂ ਤੋਂ 3.12 ਕਰੋੜ ਰੁਪਏ ਰਿਕਵਰ ਕੀਤੇ ਗਏ | ਇਸ ਤਰ੍ਹਾਂ ਸਟੇਟ ਪੈਨਸ਼ਨ ਸਕੀਮ ਅਧੀਨ ਕੁੱਲ 44.34 ਕਰੋੜ ਰੁਪਏ ਦੀ ਰਿਕਵਰੀ ਕੀਤੀ ਹੈ।

ਮੰਤਰੀ ਨੇ ਸੰਬੰਧਿਤ ਵਿਭਾਗ ਬਜੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਭੇਜਿਆ ਜਾ ਰਿਹਾ ਹੈ | ਪੰਜਾਬ ਸਰਾਕਰ ਨੇ ਸਟੇਟ ਪੈਨਸ਼ਨ ਸਕੀਮ ਅਧੀਨ ਵਿੱਤੀ ਸਾਲ 2024-25 ਲਈ ਪੰਜਾਬ ਸਰਕਾਰ ਵੱਲੋਂ 5924.50 ਕਰੋੜ ਰੁਪਏ ਦਾ ਬਜਟ ਰੱਖਿਆ ਹੈ | ਇਸਦੇ ਨਾਲ ਹੀ ਮਈ 2024 ਤੱਕ 1501.17 ਕਰੋੜ ਰੁਪਏ ਦੀ ਰਾਸ਼ੀ ਪੈਨਸ਼ਨ ਲਈ ਖਰਚੀ ਜਾ ਚੁੱਕੀ ਹੈ |