July 7, 2024 4:04 pm
106 Padma Awards

106 ਪਦਮ ਪੁਰਸਕਾਰਾਂ ਦਾ ਐਲਾਨ: ਮੁਲਾਇਮ ਸਿੰਘ ਯਾਦਵ, ਸੰਗੀਤਕਾਰ ਜ਼ਾਕਿਰ ਹੁਸੈਨ ਨੂੰ ਪਦਮ ਵਿਭੂਸ਼ਣ, ਦੇਖੋ ਪੂਰੀ ਸੂਚੀ

ਚੰਡੀਗੜ੍ਹ 26 ਜਨਵਰੀ 2023: 2023 ਲਈ ਰਾਸ਼ਟਰਪਤੀ ਨੇ 106 ਪਦਮ ਅਵਾਰਡਾਂ (106 Padma Awards) ਨੂੰ ਮਨਜ਼ੂਰੀ ਦਿੱਤੀ ਹੈ। ਇਸ ਸੂਚੀ ਵਿੱਚ 6 ਪਦਮ ਵਿਭੂਸ਼ਣ, 9 ਪਦਮ ਭੂਸ਼ਣ ਅਤੇ 91 ਪਦਮ ਸ਼੍ਰੀ ਸ਼ਾਮਲ ਹਨ। 19 ਪੁਰਸਕਾਰ ਜੇਤੂ ਬੀਬੀਆਂ ਸ਼ਾਮਲ ਹਨ। ਇਹ ਪੁਰਸਕਾਰ ਸੂਚੀ ਵਿੱਚ ਵਿਦੇਸ਼ੀ/ਐਨਆਰਆਈ/ਪੀਆਈਓ/ਓਸੀਆਈ ਦੀ ਸ਼੍ਰੇਣੀ ਵਿੱਚੋਂ 2 ਅਤੇ 7 ਵਿਅਕਤੀਆਂ ਨੂੰ ਮਰਨ ਉਪਰੰਤ ਦਿੱਤਾ ਜਾਵੇਗਾ। ਇਸਦੇ ਨਾਲ ਹੀ ਮਰਹੂਮ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ, ਸੰਗੀਤਕਾਰ ਜ਼ਾਕਿਰ ਹੁਸੈਨ, ਮਰਹੂਮ ਓਆਰਐਸ ਪਾਇਨੀਅਰ ਦਿਲੀਪ ਮਹਾਲਾਨਬਿਸ ਅਤੇ ਐਸਐਮ ਕ੍ਰਿਸ਼ਨਾ ਨੂੰ ਪਦਮ ਵਿਭੂਸ਼ਨ ਦਿੱਤਾ ਜਾਵੇਗਾ ।

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ, ਯੂਪੀਏ ਸਰਕਾਰ ਵਿੱਚ ਸਾਬਕਾ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਅਤੇ ਤਬਲਾ ਵਾਦਕ ਜ਼ਾਕਿਰ ਹੁਸੈਨ ਸਮੇਤ ਛੇ ਹਸਤੀਆਂ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਲਈ ਚੁਣਿਆ ਗਿਆ ਹੈ। ਡਾ. ਦਿਲੀਪ ਮਹਾਲਾਨਬਿਸ ਅਤੇ ਪ੍ਰਸਿੱਧ ਆਰਕੀਟੈਕਟ ਬਾਲਕ੍ਰਿਸ਼ਨ ਦੋਸ਼ੀ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਲਈ ਚੁਣਿਆ ਗਿਆ ਹੈ। ਅਮਰੀਕਾ ਸਥਿਤ ਗਣਿਤ ਵਿਗਿਆਨੀ ਸ਼੍ਰੀਨਿਵਾਸ ਵਰਧਨ ਨੂੰ ਵੀ ਪਦਮ ਵਿਭੂਸ਼ਣ ਸਨਮਾਨ ਲਈ ਚੁਣਿਆ ਗਿਆ ਹੈ। ਇਸ ਸਾਲ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਲਈ ਕਿਸੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਉੱਘੇ ਉਦਯੋਗਪਤੀ ਕੁਮਾਰ ਮੰਗਲਮ ਬਿਡਲਾ, ਨਾਵਲਕਾਰ ਐਸਐਲ ਭੈਰੱਪਾ ਅਤੇ ਲੇਖਿਕਾ ਸੁਧਾ ਮੂਰਤੀ ਸਮੇਤ ਨੌਂ ਜਣਿਆਂ ਨੂੰ ਪਦਮ ਭੂਸ਼ਣ ਲਈ ਚੁਣਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਪਦਮ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਾਰਤ ਲਈ ਉਨ੍ਹਾਂ ਦੇ ਅਮੀਰ ਅਤੇ ਵਿਭਿੰਨ ਯੋਗਦਾਨ ਅਤੇ ਵਿਕਾਸ ਮਾਰਗ ਨੂੰ ਵਧਾਉਣ ਲਈ ਉਨ੍ਹਾਂ ਦੇ ਯਤਨਾਂ ਨੂੰ ਸਵੀਕਾਰ ਕਰਦਾ ਹੈ।

ਰਾਕੇਸ਼ ਝੁਨਝੁਨਵਾਲਾ (ਮਰਨ ਉਪਰੰਤ), ਅਭਿਨੇਤਰੀ ਰਵੀਨਾ ਟੰਡਨ, ਮਨੀਪੁਰ ਭਾਜਪਾ ਪ੍ਰਧਾਨ ਟੀ ਚੌਬਾ ਸਿੰਘ ਪਦਮ ਸ਼੍ਰੀ ਸਨਮਾਨ ਲਈ ਚੁਣੇ ਗਏ 91 ਜਣਿਆਂ ਵਿੱਚ ਸ਼ਾਮਲ ਹਨ। ਪਦਮ ਪੁਰਸਕਾਰਾਂ ਲਈ ਐਲਾਨੇ ਗਏ ਨਾਵਾਂ ਵਿੱਚ ਮਹਾਰਾਸ਼ਟਰ ਤੋਂ 12, ਕਰਨਾਟਕ ਅਤੇ ਗੁਜਰਾਤ ਤੋਂ ਅੱਠ-ਅੱਠ ਨਾਮ ਸ਼ਾਮਲ ਹਨ।

ਇਹ ਸਨਮਾਨ ਰਸਮੀ ਸਮਾਗਮਾਂ ਵਿੱਚ ਦਿੱਤੇ ਜਾਂਦੇ ਹਨ, ਜੋ ਆਮ ਤੌਰ ‘ਤੇ ਹਰ ਸਾਲ ਮਾਰਚ ਜਾਂ ਅਪ੍ਰੈਲ ਵਿੱਚ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਕੀਤੇ ਜਾਂਦੇ ਹਨ। ਰਾਸ਼ਟਰਪਤੀ ਨੇ 2023 ਲਈ 106 ਪਦਮ ਪੁਰਸਕਾਰਾਂ (106 Padma Awards) ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ 19 ਬੀਬੀਆਂ ਹਨ। ਇਸ ਸਨਮਾਨ ਲਈ ਸੱਤ ਜਣਿਆਂ ਨੂੰ ਮਰਨ ਉਪਰੰਤ ਚੁਣਿਆ ਗਿਆ ਹੈ। ਪਦਮ ਪੁਰਸਕਾਰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹਨ ਅਤੇ ਇਨ੍ਹਾਂ ਨੂੰ ਤਿੰਨ ਸ਼੍ਰੇਣੀਆਂ – ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ।

ਦੇਖੋ ਪੂਰੀ ਸੂਚੀ:-

 

 

106 Padma Awards