ਚੰਡੀਗੜ੍ਹ, 15 ਨਵੰਬਰ 2023: ਸੰਯੁਕਤ ਰਾਸ਼ਟਰ ਦੀ ਏਜੰਸੀ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਯੁੱਧ (Israel-Hamas war) ਵਿੱਚ ਹੁਣ ਤੱਕ ਸੰਯੁਕਤ ਰਾਸ਼ਟਰ ਦੇ 102 ਕਰਮਚਾਰੀ ਮਾਰੇ ਗਏ ਹਨ। ਨਾਲ ਹੀ ਇਸ ਲੜਾਈ ਵਿੱਚ ਸਟਾਫ਼ ਦੇ 27 ਮੁਲਾਜ਼ਮ ਜ਼ਖ਼ਮੀ ਹੋਏ ਹਨ। ਫਿਲੀਸਤੀਨ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਰਾਹਤ ਅਤੇ ਕਾਰਜ ਏਜੰਸੀ ਨੇ ਕਿਹਾ ਹੈ ਕਿ ਉੱਤਰੀ ਗਾਜ਼ਾ ਵਿੱਚ ਚੱਲ ਰਹੀ ਬੰਬਾਰੀ ਵਿੱਚ ਪਿਛਲੇ 24 ਘੰਟਿਆਂ ਵਿੱਚ ਉਸਦਾ ਇੱਕ ਕਰਮਚਾਰੀ ਅਤੇ ਉਸਦਾ ਪਰਿਵਾਰ ਮਾਰਿਆ ਗਿਆ ਹੈ।
ਏਜੰਸੀ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੇ ਇਤਿਹਾਸ ਵਿੱਚ ਕਿਸੇ ਵੀ ਸੰਘਰਸ਼ (Israel-Hamas war) ਵਿੱਚ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਦੀ ਜਾਨ ਗੁਆਉਣ ਦੀ ਇਹ ਸਭ ਤੋਂ ਵੱਧ ਸੰਖਿਆ ਹੈ। ਵਿਰੋਧ ਵਿੱਚ, ਸੋਮਵਾਰ ਨੂੰ ਦੁਨੀਆ ਭਰ ਵਿੱਚ ਸੰਯੁਕਤ ਰਾਸ਼ਟਰ ਦੇ ਦਫਤਰਾਂ ਵਿੱਚ ਝੰਡੇ ਅੱਧੇ ਝੁਕੇ ਹੋਏ ਸਨ ਅਤੇ ਸੰਯੁਕਤ ਰਾਸ਼ਟਰ ਦੇ ਸਟਾਫ ਨੇ ਮਾਰੇ ਗਏ ਆਪਣੇ ਸਾਥੀਆਂ ਲਈ ਮੌਨ ਧਾਰਨ ਕੀਤਾ।