ਲੁਧਿਆਣਾ, 16 ਜੂਨ 2023: ਲੁਧਿਆਣਾ ਪੁਲਿਸ (Ludhiana Police) ਵੱਲੋਂ ਮਾੜੇ ਅਨਸਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 10 ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਕਬਜ਼ਾ ਕਰਨ ਦੀ ਨੀਯਤ ਨਾਲ ਜ਼ਬਰਦਸਤੀ ਮੈਰਿਜ ਪੈਲੇਸ ਵਿੱਚ ਦਾਖਲ ਹੋ ਗਏ ਅਤੇ ਪੈਲੇਸ ਦੇ ਮੈਨੇਜਰ ਨਾਲ ਧੱਕਾ ਮੁੱਕੀ ਕੀਤੀ ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਬਜ਼ਾ ਕਰਨ ਲਈ ਪਹੁੰਚੇ 10 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨਾਂ ਵੱਲੋਂ ਕਬਜ਼ਾ ਕਰਨ ਲਈ ਸੱਤ ਲੱਖ ਰੁਪਏ ਵਿੱਚ ਸੌਦਾ ਕੀਤਾ ਗਿਆ ਸੀ । ਇਹਨਾ ਦੇ ਕਬਜ਼ੇ ਵਿਚੋਂ ਇਕ 32 ਬੋਰ ਦਾ ਪਿਸਤੌਲ, ਦੋ ਜ਼ਿੰਦਾ ਰੌਂਦ ਅਤੇ ਕਰੋਲਾ ਕਾਰ ਤੋਂ ਇਲਾਵਾ ਅਨੇਕਾਂ ਡੰਡੇ ਅਤੇ ਬੇਸਬਾਲ ਬੈਟ ਬਰਾਮਦ ਹੋਏ ਹਨ । ਉਨ੍ਹਾਂ ਕਿਹਾ ਕਿ ਡੀ ਮਜੈਸਿਟਕ ਗ੍ਰੈਂਡ ਇੱਕ ਮੈਰਿਜ ਪੈਲੇਸ ਹੈ, ਜਿਸਦੇ ਰਾਕੇਸ਼ ਅਤੇ ਸਾਹਿਲ ਖੰਨਾ ਇਸਦੇ ਮਾਲਕ ਹਨ | ਇਨ੍ਹਾਂ ਵਿੱਚ ਇੱਕ ਸਨੀ ਸਾਹਨੀ ਨਾਲ ਪਾਰਟਨਰਸ਼ਿਪ ਸੀ, ਜਿਸਨੇ ਮੈਰਿਜ ਪੈਲੇਸ ‘ਤੇ ਕਬਜ਼ਾ ਕਰਨ ਲਈ ਇਨ੍ਹਾਂ ਨੌਜਵਾਨਾਂ ਨਾਲ ਸੱਤ ਲੱਖ ਵਿੱਚ ਸੌਦਾ ਕੀਤਾ |