9 ਜੁਲਾਈ 2025: ਬਠਿੰਡਾ (bathinda) ਨਹਿਰ ਦੇ ਵਿੱਚ ਨਹਾਉਣ ਦੇ ਲਈ ਆਏ ਇੱਕ ਬੱਚਿਆਂ ਦੇ ਗਰੁੱਪ ਵਿੱਚੋਂ 10 ਸਾਲ ਦੇ ਕਿਸ਼ਨ ਕੁਮਾਰ (kishan kumar) ਦੇ ਨਹਿਰ ਦੇ ਪਾਣੀ ਵਿੱਚ ਡੁੱਬਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਬੱਚੇ ਦੀ ਪਹਿਚਾਣ ਕਿਸ਼ਨ ਕੁਮਾਰ ਉਮਰ 10 ਸਾਲ ਵਾਸੀ ਜਨਤਾ ਨਗਰ ਵਜੋਂ ਹੋਈ ਹੈ, ਜਿਸ ਦੀ ਡੁੱਬਣ ਦੀ ਸੂਚਨਾ ਉਸਦੇ ਗਰੁੱਪ ਦੇ ਸਾਥੀਆਂ ਨੇ ਪਰਿਵਾਰ ਨੂੰ ਦਿੱਤੀ|
ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ (police) ਨੂੰ ਸੂਚਿਤ ਕੀਤਾ ਗਿਆ ਅਤੇ ਸਹਾਰਾ ਜਨ ਸੇਵਾ ਟੀਮ ਦੇ ਵੱਲੋਂ ਕਈ ਘੰਟਿਆਂ ਤੱਕ ਨਹਿਰ ਦੇ ਵਿੱਚ ਲੱਭਣ ਦੇ ਲਈ ਰੈਸਕਿਊ ਕੀਤਾ ਗਿਆ ਜਿਸ ਤੋਂ ਬਾਅਦ ਆਖਿਰਕਾਰ ਕਿਸ਼ਨ ਕੁਮਾਰ ਦੀ ਮ੍ਰਿਤਕ ਦੇਹ ਕੋਠਾ ਗੁਰੂ ਕਾ ਪਿੰਡ ਦੇ ਵਿੱਚੋਂ ਬਰਾਮਦ ਹੋਈ ਜਿਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ
ਇਸ ਤਰੀਕੇ ਦੇ ਨਾਲ ਕਿੰਨੇ ਹੀ ਮਾਪੇ ਆਪਣੇ ਬੱਚਿਆਂ ਨੂੰ ਗਵਾ ਚੁੱਕੇ ਹਨ, ਜੋ ਆਪਣੇ ਬੱਚਿਆਂ ਨੂੰ ਨਹਿਰ ਦੇ ਵਿੱਚ ਨਹਾਉਣ ਦੇ ਲਈ ਭੇਜ ਦਿੰਦੇ ਹਨ ਜਾਂ ਫਿਰ ਬੱਚੇ ਮਾਪਿਆਂ ਨੂੰ ਬਿਨਾਂ ਦੱਸੇ ਅਜਿਹੇ ਕੰਮ ਕਰਦੇ ਨੇ ਜਿਸ ਕਾਰਨ ਉਹ ਆਪਣੇ ਜਾਨ ਗਵਾ ਬੈਠਦੇ ਨੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਨਜ਼ਰ ਦੇ ਵਿੱਚ ਰੱਖਣ ਤਾਂ ਜੋ ਅਜਿਹੇ ਘਟਨਾਵਾਂ ਨਾ ਵਾਪਰ ਸਕਣ ਕਿਉਂਕਿ ਇਸ ਦੇ ਲਈ ਪ੍ਰਸ਼ਾਸਨ ਪੁਲਿਸ ਜਾਂ ਸਰਕਾਰ ਜਿੰਮੇਵਾਰ ਨਹੀਂ ਸਗੋਂ ਅਸੀਂ ਖੁਦ ਮੰਨੇ ਜਾਂਦੇ ਹਾਂ |
Read More: ਬਠਿੰਡਾ ਕ.ਤ.ਲ ਕੇਸ ‘ਚ ਨਵਾਂ ਮੋੜ, ਪੁਲਿਸ ਨੇ ਕਾ.ਬੂ ਕੀਤੇ ਦੋ ਸਾਥੀ