ਉੜੀਸਾ, 16 ਮਾਰਚ 2026: Odisha hospital Fire Incident: ਉੜੀਸਾ ‘ਚ ਦੇ ਕਟਕ ਦੇ ਸ਼੍ਰੀਰਾਮ ਚੰਦਰ ਭਾਂਜਾ ਮੈਡੀਕਲ ਕਾਲਜ ਹਸਪਤਾਲ ‘ਚ ਐਤਵਾਰ ਰਾਤ ਨੂੰ ਕਰੀਬ 3 ਵਜੇ ਅੱਗ ਲੱਗ ਗਈ | ਇਸ ਘਟਨਾ ‘ਚ 10 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ ਸੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਅੱਗ ਪਹਿਲੀ ਮੰਜ਼ਿਲ ‘ਤੇ ਸਥਿਤ ਟਰਾਮਾ ਕੇਅਰ ਇੰਟੈਂਸਿਵ ਕੇਅਰ ਯੂਨਿਟ ‘ਚ ਲੱਗੀ। ਉੱਥੇ ਲਗਭਗ 23 ਮਰੀਜ਼ ਦਾਖਲ ਸਨ। ਉਨ੍ਹਾਂ ਨੂੰ ਬਚਾਉਂਦੇ ਸਮੇਂ ਘੱਟੋ-ਘੱਟ 11 ਹਸਪਤਾਲ ਸਟਾਫ ਮੈਂਬਰ ਜ਼ਖਮੀ ਹੋ ਗਏ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।
ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਸਵੇਰੇ ਜ਼ਖਮੀਆਂ ਨੂੰ ਦੇਖਣ ਲਈ ਹਸਪਤਾਲ ਪਹੁੰਚੇ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ₹25 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਅਤੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ। ਸ਼੍ਰੀਰਾਮ ਚੰਦਰ ਭਾਂਜਾ ਮੈਡੀਕਲ ਕਾਲਜ (SCB) ਕਟਕ ਦਾ ਸਭ ਤੋਂ ਵੱਡਾ ਹਸਪਤਾਲ ਹੈ। ਰਾਜ ਭਰ ਤੋਂ ਲੋਕ ਇੱਥੇ ਇਲਾਜ ਲਈ ਆਉਂਦੇ ਹਨ।
Read More: Jammu and Kashmir: ਉੜੀ ਸੈਕਟਰ ‘ਚ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਇੱਕ ਅੱ.ਤ.ਵਾ.ਦੀ ਢੇਰ




