ਚੰਡੀਗੜ੍ਹ, 12 ਸਤੰਬਰ 2024: ਬਿਹਾਰ ਸਰਕਾਰ ਸੂਬੇ ‘ਚ ਸਾਰੀਆਂ ਗਰਭਵਤੀ ਬੀਬੀਆਂ ਦੇ ਜਣੇਪੇ ਤੋਂ ਪਹਿਲਾਂ ਦੇ ਚੈਕਅੱਪ ‘ਚ ਹੋਰ ਤੇਜ਼ੀ ਲਿਆਵੇਗੀ। ਇਸ ਯੋਜਨਾ ਤਹਿਤ ਹੁਣ ਗਰਭਵਤੀ ਬੀਬੀਆਂ ਦੇ ਐੱਚ.ਆਈ.ਵੀ.-ਸਿਫਿਲਿਸ (HIV-Syphilis) ਟੈਸਟ ਦੀ ਤਿਆਰੀ ਕੀਤੀ ਜਾ ਰਹੀ ਹੈ। HIV-ਸਿਫਿਲਿਸ ਦੀ ਜਾਂਚ ਹਸਪਤਾਲ ‘ਚ ਲਾਜ਼ਮੀ ਹੈ।
ਇਸ ਲਈ ਸਿਹਤ ਵਿਭਾਗ ਨੇ ਜ਼ਿਲ੍ਹਿਆਂ ਨੂੰ 10 ਲੱਖ ਤੋਂ ਵੱਧ ਡੁਅਲ ਐੱਚਆਈਵੀ ਸਿਫਿਲਿਸ (HIV-Syphilis) ਰੈਪਿਡ ਡਾਇਗਨੌਸਟਿਕ ਕਿੱਟਾਂ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਸਿਹਤ ਕਮੇਟੀ ਵੱਲੋਂ ਵਿੱਤੀ ਸਾਲ 2024-25 ‘ਚ ਕੌਮੀ ਸਿਹਤ ਮਿਸ਼ਨ ਤਹਿਤ ਇਸ ਕਿੱਟ ਨੂੰ ਖਰੀਦਣ ਲਈ 3.30 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਤੀ ਕਿੱਟ ਦੀ ਕੀਮਤ ਕਰੀਬ ਸਾਢੇ 16 ਰੁਪਏ ਹੈ।
ਸਰਕਾਰੀ ਰਿਕਾਰਡ ਮੁਤਾਬਕ ਬਿਹਾਰ ‘ਚ ਗਰਭਵਤੀ ਬੀਬੀਆਂ ਦੀ ਗਿਣਤੀ 35.15 ਲੱਖ ਦੇ ਕਰੀਬ ਹੈ, ਜਿਸ ਦੇ ਮੁਕਾਬਲੇ ਜ਼ਿਲ੍ਹਿਆਂ ਨੂੰ 10.90 ਲੱਖ ਕਿੱਟਾਂ ਅਲਾਟ ਕੀਤੀਆਂ ਜਾ ਰਹੀਆਂ ਹਨ। ਕਮੇਟੀ ਮੁਤਾਬਕ ਪਟਨਾ ਜ਼ਿਲ੍ਹੇ ਨੂੰ ਕਰੀਬ 50 ਹਜ਼ਾਰ ਕਿੱਟਾਂ ਅਲਾਟ ਕੀਤੀਆਂ ਜਾ ਰਹੀਆਂ ਹਨ।