ਚੰਡੀਗੜ੍ਹ, 16 ਮਾਰਚ 2024: ਚੋਣ ਕਮਿਸ਼ਨ ਅੱਜ ਲੋਕ ਸਭਾ ਚੋਣਾਂ 2024 (Lok Sabha elections 2024) ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ । ਤਾਰੀਖ਼ਾਂ ਦੇ ਐਲਾਨ ਦੇ ਨਾਲ ਹੀ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਤੋਂ ਪਹਿਲਾਂ ਕਮਿਸ਼ਨ ਨੇ ਏਜੰਸੀਆਂ ਨਾਲ ਸਮੀਖਿਆ ਬੈਠਕ ਕੀਤੀ |
2024 ਲੋਕ ਸਭਾ ਵਿੱਚ 96.88 ਕਰੋੜ ਲੋਕ ਵੋਟ ਪਾ ਸਕਣਗੇ। 8 ਫਰਵਰੀ ਨੂੰ ਚੋਣ ਕਮਿਸ਼ਨ ਨੇ ਸਾਰੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵੋਟਰਾਂ ਨਾਲ ਸਬੰਧਤ ਵਿਸ਼ੇਸ਼ ਸੰਖੇਪ ਸੰਸ਼ੋਧਨ 2024 ਰਿਪੋਰਟ ਜਾਰੀ ਕੀਤੀ ਸੀ।
ਚੋਣ ਕਮਿਸ਼ਨ ਨੇ ਕਿਹਾ ਕਿ 1.82 ਕਰੋੜ ਵੋਟਰ ਪਹਿਲੀ ਵਾਰ ਵੋਟਿੰਗ ਕਰਨਗੇ ਅਤੇ ਨੌਜਵਾਨ ਵੋਟਰਾਂ ਦੀ ਗਿਣਤੀ 21.5 ਕਰੋੜ ਵੋਟਰ ਹਨ | 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਰਜਿਸਟਰਡ ਵੋਟਰਾਂ ਦੀ ਗਿਣਤੀ ਵਿੱਚ 6% ਦਾ ਵਾਧਾ ਹੋਇਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ 96.88 ਕਰੋੜ ਵੋਟਰ, ਲੋਕ ਸਭਾ ਚੋਣਾਂ (Lok Sabha elections 2024) ‘ਚ ਵੋਟਿੰਗ ਲਈ ਰਜਿਸਟਰਡ ਹਨ। ਸਾਡੇ ਕੋਲ 10.5 ਲੱਖ ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ 1.5 ਕਰੋੜ ਲੋਕਾਂ ਦੀ ਹੈ। 55 ਲੱਖ ਈ.ਵੀ.ਐਮ. ਚੋਣ ਕਮਿਸ਼ਨ ਨੇ ਹੁਣ ਤੱਕ 17 ਆਮ ਚੋਣਾਂ ਅਤੇ 400 ਤੋਂ ਵੱਧ ਵਿਧਾਨ ਸਭਾ ਚੋਣਾਂ ਕਰਵਾਈਆਂ ਹਨ। ਪਿਛਲੀਆਂ 11 ਚੋਣਾਂ ਸ਼ਾਂਤੀਪੂਰਨ ਰਹੀਆਂ ਹਨ। ਅਦਾਲਤੀ ਕੇਸ ਘਟੇ ਹਨ।