Punjab Flood News

ਪੰਜਾਬ ‘ਚ ਹੜ੍ਹਾਂ ਕਾਰਨ 1.75 ਲੱਖ ਹੈਕਟੇਅਰ ਫ਼ਸਲ ਹੋਈ ਤਬਾਹ

ਚੰਡੀਗੜ੍ਹ, 04 ਸਤੰਬਰ 2025: ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ‘ਚ ਆਏ ਭਿਆਨਕ ਹੜ੍ਹਾਂ ਕਾਰਨ 1,75,216 ਹੈਕਟੇਅਰ ਖੇਤੀ ਯੋਗ ਜ਼ਮੀਨ ‘ਚ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ, ਮਾਨਸਾ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਫਾਜ਼ਿਲਕਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ‘ਚ ਫ਼ਸਲਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 23 ਜ਼ਿਲ੍ਹਿਆਂ ‘ਚ ਫ਼ਸਲਾਂ, ਪਿੰਡ ਅਤੇ ਆਬਾਦੀ ਪ੍ਰਭਾਵਿਤ ਹੋਈ ਹੈ, ਜਿਸ ਤੋਂ ਇਸ ਆਫ਼ਤ ਦੀ ਗੰਭੀਰਤਾ ਦਾ ਅੰਦਾਜ਼ਾ ਲੱਗਦਾ ਹੈ।

ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਨੀਵੇਂ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ‘ਚੋਂ 20,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ‘ਚ ਸਭ ਤੋਂ ਵੱਧ 5581 ਵਿਅਕਤੀਆਂ, ਫਿਰੋਜ਼ਪੁਰ ‘ਚ 3495, ਰੂਪਨਗਰ ‘ਚ 65, ਅੰਮ੍ਰਿਤਸਰ ‘ਚ 2734, ਫਾਜ਼ਿਲਕਾ ‘ਚ 2422, ਹੁਸ਼ਿਆਰਪੁਰ ‘ਚ 1615, ਕਪੂਰਥਲਾ ‘ਚ 1428, ਪਠਾਨਕੋਟ ‘ਚ 1139, ਬਰਨਾਲਾ ‘ਚ 369, ਜਲੰਧਰ ‘ਚ 474, ਮੋਗਾ ‘ਚ 115, ਮਾਨਸਾ ‘ਚ 16 ਅਤੇ ਜ਼ਿਲ੍ਹਾ ਤਰਨ ਤਾਰਨ ‘ਚ 21 ਵਿਅਕੀਤਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ।

ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਰਹਿਣ ਲਈ ਪੰਜਾਬ ਭਰ ‘ਚ 167 ਰਾਹਤ ਕੈਂਪ ਸਥਾਪਿਤ ਕੀਤੇ ਹਨ, ਜਿਨ੍ਹਾਂ ‘ਚ ਬਰਨਾਲਾ ਵਿੱਚ 29 ਕੈਂਪ, ਹੁਸ਼ਿਆਰਪੁਰ ਵਿੱਚ 5, ਰੂਪਨਗਰ ਵਿੱਚ 3, ਕਪੂਰਥਲਾ ਵਿੱਚ 4, ਪਟਿਆਲਾ ਵਿੱਚ 26, ਐਸ.ਬੀ.ਐਸ. ਨਗਰ ਵਿੱਚ 23, ਫਾਜ਼ਿਲਕਾ ਅਤੇ ਜਲੰਧਰ ਵਿੱਚ 11-11, ਅੰਮ੍ਰਿਤਸਰ ਵਿੱਚ 16, ਪਠਾਨਕੋਟ ਵਿੱਚ 14, ਗੁਰਦਾਸਪੁਰ ਵਿੱਚ 13, ਫਿਰੋਜ਼ਪੁਰ ਵਿੱਚ 8, ਮੋਗਾ ਵਿੱਚ 2 ਅਤੇ ਮਾਨਸਾ ਤੇ ਸੰਗਰੂਰ ਵਿੱਚ 1-1 ਕੈਂਪ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ‘ਚ ਇਸ ਵੇਲੇ 5304 ਲੋਕ ਬਸੇਰਾ ਕਰ ਰਹੇ ਹਨ, ਜਿਸ ‘ਚ ਸਭ ਤੋਂ ਵੱਧ ਫਾਜ਼ਿਲਕਾ ਦੇ (1468) ਲੋਕ, ਹੁਸ਼ਿਆਰਪੁਰ ਦੇ (1041), ਪਠਾਨਕੋਟ ਦੇ (417), ਮਾਨਸਾ ਦੇ (163), ਮੋਗਾ ਦੇ (115), ਫਿਰੋਜ਼ਪੁਰ ਦੇ (706), ਅੰਮ੍ਰਿਤਸਰ ਦੇ (371), ਜਲੰਧਰ ਦੇ (474), ਬਰਨਾਲਾ ਦੇ (369), ਸੰਗਰੂਰ ਦੇ (75), ਕਪੂਰਥਲਾ ਦੇ (57), ਰੂਪਨਗਰ ਦੇ (35) ਅਤੇ ਗੁਰਦਾਸਪੁਰ ਦੇ (13) ਲੋਕ ਸ਼ਾਮਲ ਹਨ।

ਮਾਲ ਮੰਤਰੀ ਨੇ ਦੱਸਿਆ ਕਿ 1655 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿਸ ਨਾਲ 3,55,709 ਲੋਕਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ‘ਚ ਗੁਰਦਾਸਪੁਰ ਦੇ (324 ਪਿੰਡ), ਹੁਸ਼ਿਆਰਪੁਰ ਦੇ (121), ਮਾਨਸਾ ਦੇ (114), ਫਿਰੋਜ਼ਪੁਰ ਦੇ (111), ਪਠਾਨਕੋਟ ਦੇ (88), ਫਾਜ਼ਿਲਕਾ ਦੇ (77), ਸੰਗਰੂਰ ਦੇ (107), ਤਰਨਤਾਰਨ ਦੇ (70), ਜਲੰਧਰ ਦੇ (64), ਅੰਮ੍ਰਿਤਸਰ ਦੇ (190), ਕਪੂਰਥਲਾ ਦੇ (123), ਪਟਿਆਲਾ ਦੇ (53) ਅਤੇ ਐਸ.ਬੀ.ਐਸ. ਨਗਰ ਦੇ (44) ਪਿੰਡ ਸ਼ਾਮਲ ਹਨ। ਘੱਟ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਠਿੰਡਾ ਦੇ (13), ਫਰੀਦਕੋਟ ਦੇ (15), ਰੂਪਨਗਰ ਦੇ (5), ਲੁਧਿਆਣਾ ਦੇ (26), ਬਰਨਾਲਾ ਦੇ (37), ਸ੍ਰੀ ਮੁਕਤਸਰ ਸਾਹਿਬ ਦੇ (24), ਮਾਲੇਰਕੋਟਲਾ ਦੇ (7), ਐਸ.ਏ.ਐਸ. ਨਗਰ ਦੇ (13) ਅਤੇ ਮੋਗਾ ਦੇ (29) ਪਿੰਡ ਸ਼ਾਮਲ ਹਨ।

ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਕੁੱਲ 3,55,709 ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ (1,17,534) ਲੋਕ, ਫਿਰੋਜ਼ਪੁਰ ਦੇ (39,076),ਗੁਰਦਾਸਪੁਰ ਦੇ (1,45,000) ਅਤੇ ਫਾਜ਼ਿਲਕਾ ਦੇ (21,562) ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਹੋਰਨਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ ਦੇ (15,053) ਲੋਕ, ਕਪੂਰਥਲਾ ਦੇ (5728), ਐਸਏਐਸ ਨਗਰ ਦੇ (7,000), ਹੁਸ਼ਿਆਰਪੁਰ ਦੇ (1966) ਅਤੇ ਜਲੰਧਰ ਦੇ (991) ਲੋਕ ਸ਼ਾਮਲ ਹਨ, ਜਦੋਂ ਕਿ ਘੱਟ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਰਨਾਲਾ ਦੇ (476) ਮਾਨਸਾ ਦੇ (163), ਮੋਗਾ ਦੇ (800), ਰੂਪਨਗਰ ਦੇ (300), ਅਤੇ ਜ਼ਿਲ੍ਹਾ ਤਰਨ ਤਾਰਨ ਦੇ (60) ਲੋਕ ਸ਼ਾਮਲ ਹਨ।

ਫ਼ਸਲੀ ਰਕਬੇ ਦੇ ਹੋਏ ਨੁਕਸਾਨ ਬਾਰੇ ਦੱਸਦਿਆਂ ਮਾਲ ਮੰਤਰੀ ਨੇ ਕਿਹਾ ਕਿ ਸੂਬੇ ‘ਚ 1,75,216 ਹੈਕਟੇਅਰ ਰਕਬੇ ‘ਚ ਖੜ੍ਹੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ, ਜਿਸ ਵਿੱਚ ਇਕੱਲੇ ਗੁਰਦਾਸਪੁਰ ‘ਚ 40,169 ਹੈਕਟੇਅਰ ਤੋਂ ਵੱਧ ਫ਼ਸਲੀ ਰਕਬੇ ਦਾ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਮਾਨਸਾ ‘ਚ (24,967), ਪਠਾਨਕੋਟ ‘ਚ (2442), ਜਲੰਧਰ ‘ਚ (3000), ਐਸ.ਏ.ਐਸ ਨਗਰ ‘ਚ (2000), ਪਟਿਆਲਾ ‘ਚ (600), ਅੰਮ੍ਰਿਤਸਰ ‘ਚ (23,000 ਹੈਕਟੇਅਰ), ਫਾਜ਼ਿਲਕਾ ‘ਚ (17,786), ਫਿਰੋਜ਼ਪੁਰ ‘ਚ (17,620), ਕਪੂਰਥਲਾ ‘ਚ (14,934), ਤਰਨ ਤਾਰਨ ‘ਚ (12,828), ਸੰਗਰੂਰ ‘ਚ (6560), ਹੁਸ਼ਿਆਰਪੁਰ ‘ਚ (5971), ਮੋਗਾ ‘ਚ (2240), ਬਠਿੰਡਾ ‘ਚ (586), ਰੂਪਨਗਰ ‘ਚ (300), ਐਸ.ਬੀ.ਐਸ ਨਗਰ ‘ਚ (181) ਅਤੇ ਲੁਧਿਆਣਾ ਵਿੱਚ (32) ਹੈਕਟੇਅਰ ਫ਼ਸਲੀ ਰਕਬਾ ਬਰਬਾਦ ਹੋਇਆ ਹੈ।

ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 12 ਜ਼ਿਲ੍ਹਿਆਂ ਵਿੱਚ 37 ਜਣਿਆਂ ਦੀ ਜਾਨ ਗਈ ਹੈ, ਜਦੋਂ ਕਿ ਪਠਾਨਕੋਟ ਦੇ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ। ਸਭ ਤੋਂ ਵੱਧ ਮੌਤਾਂ ਹੁਸ਼ਿਆਰਪੁਰ ‘ਚ (7), ਪਠਾਨਕੋਟ ‘ਚ (6), ਬਰਨਾਲਾ ‘ਚ (5) ਅੰਮ੍ਰਿਤਸਰ ਅਤੇ ਲੁਧਿਆਣਾ ‘ਚ (4-4), ਜਦੋਂ ਕਿ ਬਠਿੰਡਾ ਅਤੇ ਮਾਨਸਾ ਵਿੱਚ (3-3), ਗੁਰਦਾਸਪੁਰ, ਪਟਿਆਲਾ, ਰੂਪਨਗਰ, ਐਸ.ਏ.ਐਸ ਨਗਰ ਅਤੇ ਸੰਗਰੂਰ ਵਿੱਚ (1-1) ਮੌਤ ਦਰਜ ਕੀਤੀ ਗਈ ਹੈ।

Read More: Patiala News: ਡਾ. ਬਲਬੀਰ ਸਿੰਘ ਵੱਲੋਂ ਵੱਡੀ ਨਦੀ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ

Scroll to Top