ਅੰਤਰਰਾਸ਼ਟਰੀ ਯੋਗਾ ਦਿਵਸ

Yoga Day: ਹਰਿਆਣਾ ‘ਚ ਵਿਸ਼ੇਸ਼ ਯੋਗਾ ਪੰਦਰਵਾੜੇ ਵਰਕਸ਼ਾਪ ਦੌਰਾਨ 1.37 ਲੱਖ ਜਣਿਆਂ ਨੇ ਕੀਤਾ ਯੋਗਾ

ਹਰਿਆਣਾ, 09 ਜੂਨ 2025: ਹਰਿਆਣਾ ਸਰਕਾਰ ਨੇ ਸੂਬੇ ਨੂੰ ਇੱਕ ਸਿਹਤਮੰਦ, ਨਸ਼ਾ ਮੁਕਤ ਅਤੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਸੂਬਾ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਦੇ ਤਹਿਤ ਅੰਤਰਰਾਸ਼ਟਰੀ ਯੋਗਾ ਦਿਵਸ (International Yoga Day) ਦੇ ਮੌਕੇ ‘ਤੇ ਖੇਡ ਵਿਭਾਗ, ਆਯੂਸ਼ ਵਿਭਾਗ, ਉੱਚ ਸਿੱਖਿਆ ਵਿਭਾਗ ਅਤੇ ਪਤੰਜਲੀ ਯੋਗਪੀਠ ਦੇ ਸਾਂਝੇ ਸਹਿਯੋਗ ਨਾਲ ਸੂਬੇ ਭਰ ‘ਚ ਇੱਕ ਵਿਸ਼ੇਸ਼ ਯੋਗਾ ਪੰਦਰਵਾੜੇ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੁਣ ਤੱਕ ਹਰਿਆਣਾ ‘ਚ ਇਸ ਸਮਾਗਮ ‘ਚ ਲਗਭਗ 9.50 ਲੱਖ ਭਾਗੀਦਾਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਹੈ।

ਬੀਤੇ ਸੀਨ ਸੂਬੇ ਭਰ ‘ਚ 1,37,468 ਜਣਿਆਂ ਨੇ ਇਕੱਠੇ ਯੋਗਾ ਕੀਤਾ ਅਤੇ 2,640 ਪੌਦੇ ਲਗਾਏ ਗਏ। ਹੁਣ ਤੱਕ ਕੁੱਲ 40,721 ਪੌਦੇ ਲਗਾਏ ਜਾ ਚੁੱਕੇ ਹਨ | ਜਿਕਰਯੋਗ ਹੈ ਕਿ 21 ਜੂਨ 2025 ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗਾ ਦਿਵਸ ਲਈ ਸੂਬੇ ਭਰ ‘ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਤਾਂ ਜੋ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ “ਯੋਗ-ਅਨੁਕੂਲ-ਨਸ਼ਾ ਮੁਕਤ ਹਰਿਆਣਾ” ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕੀਤਾ ਜਾ ਸਕੇ। ਹਰਿਆਣਾ ਖੇਡ ਅਤੇ ਆਯੂਸ਼ ਵਿਭਾਗ ਦੇ ਡਾਇਰੈਕਟਰ ਜਨਰਲ ਸੰਜੀਵ ਵਰਮਾ ਨੇ ਇਸ ਮੌਕੇ ‘ਤੇ ਕਿਹਾ ਕਿ ਯੋਗਾ ਸਿਰਫ਼ ਸਰੀਰਕ ਕਾਰਜਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਇੱਕ ਸੰਪੂਰਨ ਜੀਵਨ ਸ਼ੈਲੀ ਹੈ, ਜਿਸ ‘ਚ ਸੰਜਮ, ਸੰਤੁਲਨ ਅਤੇ ਸਿਹਤ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਰਾਜ ਦੇ ਨਾਗਰਿਕ 21 ਜੂਨ 2025 ਨੂੰ ਅੰਤਰਰਾਸ਼ਟਰੀ ਯੋਗ ਦਿਵਸ (International Yoga Day) ‘ਚ ਹਿੱਸਾ ਲੈਣ ਲਈ www.internationalyogadayhry.in ਵੈੱਬਸਾਈਟ ‘ਤੇ ਰਜਿਸਟਰ ਕਰ ਸਕਦੇ ਹਨ ਅਤੇ ਮੋਬਾਈਲ ਨੰਬਰ 9501131800 ‘ਤੇ ਸੰਪਰਕ ਕਰ ਸਕਦੇ ਹਨ।

Read More: ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਹੋਵੇਗਾ ਸੂਬਾ ਪੱਧਰੀ ਸਮਾਗਮ

Scroll to Top