ਚੰਡੀਗੜ੍ਹ 3 ਜਨਵਰੀ 2022: ਕੋਰੋਨਾ (corona) ਵਾਇਰਸ ਦੇ ਚਲਦੇ ਹੁਣ ਤੱਕ 15 ਤੋਂ 18 ਸਾਲ ਦੇ ਕਰੀਬ 13 ਲੱਖ ਬੱਚਿਆਂ ਨੂੰ ਕੋਰੋਨਾ (corona) ਵੈਕਸੀਨ ਲੱਗ ਚੁੱਕੀ ਹੈ, 34 ਲੱਖ ਤੋਂ ਵੱਧ ਬੱਚੇ ਰਜਿਸਟਰਡ ਹੋ ਚੁੱਕੇ ਹਨ| ਦੇਸ਼ ਦੇ 11 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਹਿਲਾਂ ਹੀ 100 ਪ੍ਰਤੀਸ਼ਤ ਪਹਿਲੀ ਖੁਰਾਕ ਟੀਕਾਕਰਨ (vaccination) ਪ੍ਰਾਪਤ ਕਰ ਲਿਆ ਹੈ, ਜਦੋਂ ਕਿ ਤਿੰਨ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 100 ਪ੍ਰਤੀਸ਼ਤ ਸੰਪੂਰਨ ਟੀਕਾਕਰਨ ਪ੍ਰਾਪਤ ਕੀਤਾ ਹੈ।
ਦੇਸ਼ ਭਰ ਵਿੱਚ ਅੱਜ ਤੋਂ 15 ਤੋਂ 18 ਸਾਲ ਦੇ ਬੱਚਿਆਂ ਦਾ ਕੋਵਿਡ-19 ਵਿਰੋਧੀ ਟੀਕਾਕਰਨ ਸ਼ੁਰੂ ਹੋ ਗਿਆ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ ਲਗਭਗ 13 ਲੱਖ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਸ ਉਮਰ ਵਰਗ ਦੇ ਲਗਭਗ 34 ਲੱਖ ਬੱਚਿਆਂ ਨੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਇਸ ਉਮਰ ਵਰਗ ਦੇ ਬੱਚਿਆਂ ਨੂੰ ਕੋਵਿਡ-19 ਵਿਰੋਧੀ ਵੈਕਸੀਨ ‘ਕੋਵੈਕਸੀਨ‘ ਦੀ ਸਿਰਫ਼ ਇੱਕ ਖੁਰਾਕ ਦਿੱਤੀ ਜਾ ਰਹੀ ਹੈ।
ਅੰਕੜਿਆਂ ਅਨੁਸਾਰ ਹੁਣ ਤੱਕ 15 ਤੋਂ 18 ਸਾਲ ਦੀ ਉਮਰ ਦੇ 33,94,289 ਬੱਚਿਆਂ ਨੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਵਿੱਚੋਂ ਹੁਣ ਤੱਕ 12,91,932 ਬੱਚਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਸੋਮਵਾਰ ਨੂੰ ਮਾਪੇ ਆਪਣੇ ਬੱਚਿਆਂ ਸਮੇਤ ਟੀਕਾਕਰਨ ਕੇਂਦਰ ਪਹੁੰਚੇ ਅਤੇ ਇਸ ਦੌਰਾਨ ਨੌਜਵਾਨ ਟੀਕਾਕਰਨ ਨੂੰ ਲੈ ਕੇ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਹਰੇਕ ਕੇਂਦਰ ‘ਤੇ ਮੌਜੂਦ ‘ਕੋਵੈਕਸੀਨ’ ਦੀ ਖੁਰਾਕ ਆਨਲਾਈਨ ਰਜਿਸਟਰਡ ਬੱਚਿਆਂ ਅਤੇ ਬਿਨਾਂ ਰਜਿਸਟ੍ਰੇਸ਼ਨ ਦੇ ਆਉਣ ਵਾਲੇ ਬੱਚਿਆਂ ਲਈ ਉਪਲਬਧ ਹੈ।