BangaluruBangaluru

ਬੈਂਕਾਕ ਤੋਂ ਬੈਂਗਲੁਰੂ ਪਹੁੰਚੇ ਯਾਤਰੀ ਦੀਆਂ ਚੱਪਲਾਂ ‘ਚੋਂ 1.2 ਕਿੱਲੋ ਸੋਨਾ ਬਰਾਮਦ

ਚੰਡੀਗੜ੍ਹ, 15 ਮਾਰਚ 2023: ਬੈਂਗਲੁਰੂ (Bangaluru) ਹਵਾਈ ਅੱਡੇ ਤੋਂ ਯਾਤਰੀ ਦੀਆਂ ਚੱਪਲਾਂ ’ਚੋਂ ਲੱਖਾਂ ਦਾ ਸੋਨਾ ਬਰਾਮਦ ਹੋਇਆ ਹੈ | ਕਸਟਮ ਵਿਭਾਗ ਦੇਸ਼ ਦੇ ਹਵਾਈ ਅੱਡਿਆਂ ਤੋਂ ਆਪਣੀਆਂ ਕਾਰਵਾਈਆਂ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਸੋਨਾ ਜ਼ਬਤ ਕਰ ਰਿਹਾ ਹੈ। ਇਸ ਕੜੀ ਤਹਿਤ ਇੰਡੀਗੋ ਦੀ ਫਲਾਈਟ ਰਾਹੀਂ ਬੈਂਕਾਕ ਤੋਂ ਬੈਂਗਲੁਰੂ ਪਹੁੰਚੇ ਇਕ ਯਾਤਰੀ ਦੀਆਂ ਚੱਪਲਾਂ ‘ਚੋਂ 69.40 ਲੱਖ ਰੁਪਏ ਦਾ 1.2 ਕਿੱਲੋ ਸੋਨਾ ਬਰਾਮਦ ਹੋਇਆ ਹੈ। ਕਸਟਮ ਵਿਭਾਗ ਨੇ ਦੱਸਿਆ ਕਿ ਬੈਂਕਾਕ ਤੋਂ ਬੈਂਗਲੁਰੂ ਪਹੁੰਚੇ ਯਾਤਰੀ ਨੇ ਜਿਸ ਤਰ੍ਹਾਂ ਚੱਪਲਾਂ ‘ਚ ਸੋਨਾ ਛੁਪਾਇਆ ਹੋਇਆ ਸੀ,ਹਾਲਾਂਕਿ ਕਾਰਵਾਈ ਕਰਕੇ ਸੋਨਾ ਜ਼ਬਤ ਕਰ ਲਿਆ ਗਿਆ ਹੈ।

Scroll to Top