ਚੰਡੀਗੜ੍ਹ, 23 ਜੁਲਾਈ 2024: ਕਪੂਰਥਲਾ (Kapurthala) ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਬੂਟਾ ‘ਚ ਇੱਕ ਨਸ਼ਾ ਤਸਕਰ ਦੀ 1.14 ਕਰੋੜ ਰੁਪਏ ਜਾਇਦਾਦ ਜ਼ਬਤ ਕੀਤੀ ਹੈ। ਕਪੂਰਥਲਾ ਜੇਲ੍ਹ ‘ਚ ਬੰਦ ਗੁਜਰਾਲ ਸਿੰਘ ਉਰਫ਼ ਜੋਗਾ ਵਾਸੀ ਬੂਟਾ ਵਾਸੀ ਸੁਭਾਨਪੁਰ ਥਾਣੇ ਵਿੱਚ ਕਈ ਕੇਸ ਦਰਜ ਹਨ | ਪੁਲਿਸ ਨੇ ਉਸਦੀ ਦੁਕਾਨ, ਮਕਾਨ ਅਤੇ ਵਾਹਨਾਂ ਸ਼ਾਮਲ ਹਨ | ਡੀਐਸਪੀ ਭੁਲੱਥ ਸੁਰਿੰਦਰ ਪਾਲ ਨੇ ਦੱਸਿਆ ਕਿ ਡਰੱਗ ਮਨੀ ਨਾਲ ਬਣਾਈ ਗਈ ਜਾਇਦਾਦ ’ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ‘ਚ ਲਿਖਿਆ ਗਿਆ ਹੈ ਕਿ ਹੁਣ ਕੋਈ ਵੀ ਇਸ ਜਾਇਦਾਦ ਨੂੰ ਖਰੀਦ ਜਾਂ ਵੇਚ ਨਹੀਂ ਸਕੇਗਾ।
ਫਰਵਰੀ 23, 2025 2:04 ਬਾਃ ਦੁਃ