ਲੁਧਿਆਣਾ, 28 ਜਨਵਰੀ 2026: ਸੀ ਟੀ ਯੂਨੀਵਰਸਿਟੀ (CTU) ਨੇ ਚੰਡੀਗੜ੍ਹ ਯੂਨੀਵਰਸਿਟੀ ‘ਚ ਹੋਈ ਆਲ ਇੰਡੀਆ ਇੰਟਰ-ਯੂਨੀਵਰਸਿਟੀ ਪੁਰਸ਼ ਕੁਸ਼ਤੀ ਚੈਂਪੀਅਨਸ਼ਿਪ ‘ਚ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੀ ਖਾਸ ਪਛਾਣ ਬਣਾਈ। ਇਸ ਵੱਡੀ ਮੁਕਾਬਲੇ ‘ਚ ਦੇਸ਼ ਭਰ ਦੀਆਂ 227 ਯੂਨੀਵਰਸਿਟੀਆਂ ਦੇ 2,338 ਭਲਵਾਨਾਂ ਨੇ ਭਾਗ ਲਿਆ, ਜੋ ਇਸਨੂੰ ਭਾਰਤ ਦੀ ਸਭ ਤੋਂ ਵੱਡੀਆਂ ਅੰਤਰ-ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ‘ਚੋਂ ਇੱਕ ਬਣਾਉਂਦਾ ਹੈ।
ਇਸ ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਨੇ ਉੱਚ ਪੱਧਰੀ ਮੁਕਾਬਲਾ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਨੌਜਵਾਨ ਕੁਸ਼ਤੀ ਪ੍ਰਤਿਭਾਵਾਂ ਨੂੰ ਰਾਸ਼ਟਰੀ ਪੱਧਰ ’ਤੇ ਅੱਗੇ ਲਿਆਂਦਿਆਂ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਇਆ।
ਸੀ.ਟੀ ਦੇ ਭਲਵਾਨ ਨਵਨੀਤ ਦੀ ਖੇਲੋ ਇੰਡੀਆ ਲਈ ਚੋਣ ’ਤੇ ਖੁਸ਼ੀ
ਸੀ.ਟੀ ਯੂਨੀਵਰਸਿਟੀ ਲਈ ਇਹ ਬਹੁਤ ਮਾਣ ਵਾਲਾ ਪਲ ਸੀ, ਜਦੋਂ ਯੂਨੀਵਰਸਿਟੀ ਦੇ ਭਲਵਾਨ ਨਵਨੀਤ ਨੇ ਗ੍ਰੀਕੋ-ਰੋਮਨ ਸ਼ੈਲੀ ਦੇ 87 ਕਿਲੋਗ੍ਰਾਮ ਭਾਰ ਵਰਗ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖੇਲੋ ਇੰਡੀਆ ਗੇਮਜ਼ ਲਈ ਕਵਾਲੀਫਾਈ ਕੀਤਾ। ਇਹ ਸਫਲਤਾ ਸੀ.ਟੀ ਯੂਨੀਵਰਸਿਟੀ ਦੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਉੱਚ ਦਰਜੇ ਦੀ ਟ੍ਰੇਨਿੰਗ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਮੌਕੇ ’ਤੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਨਵਨੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ
“ਇਹ ਉਪਲਬੱਧੀ ਦੱਸਦੀ ਹੈ ਕਿ ਸੀ.ਟੀ ਯੂਨੀਵਰਸਿਟੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੰਦੀ ਹੈ। ਨਵਨੀਤ ਦੀ ਖੇਲੋ ਇੰਡੀਆ ਲਈ ਚੋਣ ਸਾਰੇ ਸੀ ਟੀ ਯੂ ਪਰਿਵਾਰ ਲਈ ਮਾਣ ਦੀ ਗੱਲ ਹੈ।”
ਹੈੱਡ ਆਫ ਸਪੋਰਟਸ ਗੁਰਦੀਪ ਸਿੰਘ ਨੇ ਵੀ ਨਵਨੀਤ ਦੀ ਮਿਹਨਤ ਅਤੇ ਸਮਰਪਣ ਦੀ ਸਾਰਾਹਨਾ ਕਰਦਿਆਂ ਕਿਹਾ ਕਿ “ਨਵਨੀਤ ਦੀ ਸਫਲਤਾ ਉਸਦੀ ਲਗਾਤਾਰ ਮਿਹਨਤ, ਮਾਨਸਿਕ ਮਜ਼ਬੂਤੀ ਅਤੇ ਯੂਨੀਵਰਸਿਟੀ ਵੱਲੋਂ ਮਿਲੇ ਸਹਿਯੋਗ ਦਾ ਨਤੀਜਾ ਹੈ। ਹਜ਼ਾਰਾਂ ਭਲਵਾਨਾਂ ਵਿਚਾਲੇ ਮੁਕਾਬਲਾ ਕਰਕੇ ਖੇਲੋ ਇੰਡੀਆ ਲਈ ਚੁਣਿਆ ਜਾਣਾ ਵੱਡੀ ਉਪਲਬੱਧੀ ਹੈ।”
ਸੀ ਟੀ ਯੂਨੀਵਰਸਿਟੀ ਆਧੁਨਿਕ ਖੇਡ ਸੁਵਿਧਾਵਾਂ, ਤਜਰਬੇਕਾਰ ਕੋਚਿੰਗ ਅਤੇ ਵੱਖ-ਵੱਖ ਮੁਕਾਬਲਿਆਂ ਰਾਹੀਂ ਆਪਣੇ ਖੇਡ ਪਰਿਵੇਸ਼ ਨੂੰ ਮਜ਼ਬੂਤ ਕਰ ਰਹੀ ਹੈ, ਤਾਂ ਜੋ ਵਿਦਿਆਰਥੀਆਂ ਦਾ ਸਮੂਹਿਕ ਵਿਕਾਸ ਅਤੇ ਖੇਡਾਂ ‘ਚ ਉੱਤਮਤਾ ਯਕੀਨੀ ਬਣਾਈ ਜਾ ਸਕੇ।
Read More: ਸੀ ਟੀ ਯੂਨੀਵਰਸਿਟੀ ਨੇ ਦੇਸ਼ਭਗਤੀ ਦੇ ਜੋਸ਼ ਨਾਲ ਮਨਾਇਆ 77ਵਾਂ ਗਣਤੰਤਰ ਦਿਵਸ




