ਮਹਾਰਾਸ਼ਟਰ ‘ਚ ਭਾਰੀ ਮੀਂਹ ਦਾ ਕਹਿਰ ਲਗਾਤਾਰ ਜਾਰੀ

ਮੁੰਬਈ  :23 ਜੁਲਾਈ

ਮਹਾਰਾਸ਼ਟਰ ’ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ,ਜਿਸ ਨਾਲ ਆਮ ਲੋਕਾਂ ਦੇ ਜੀਵਨ ਦੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਭਾਰੀ ਮੀਂਹ ਪੈਣ ਕਾਰਨ ਵੱਖ -ਵੱਖ ਥਾਵਾਂ ਤੇ ਲੋਕ ਫਸੇ ਹੋਏ ਹਨ| ਜਿਨ੍ਹਾਂ ਨੂੰ ਕੱਢਣ ਲਈ ਬਚਾਅ ਕਰਮਚਾਰੀ ਲਗੇ ਹੋਏ ਹਨ।ਸ਼ਹਿਰਾਂ ਵਿਚ 3 ਤੋਂ 6 ਫੁੱਟ ਤਕ ਪਾਣੀ ਇਕੱਠਾ ਹੋ ਗਿਆ ਹੈ, ਜਦੋਂਕਿ ਕੁਝ ਨੀਵੇਂ ਇਲਾਕਿਆਂ ਵਿਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ | ਇਥੋਂ ਤੱਕ ਕਿ ਲੋਕ ਦੇ ਘਰਾਂ ‘ਚ ਵੀ ਪਾਣੀ ਦਾਖ਼ਲ ਹੋ ਚੁਕਾ ਹੈ| ਪੁਣੇ ਅਤੇ ਨਾਸਿਕ ਤੋਂ ਇਲਾਵਾ ਠਾਣੇ, ਪਾਲਘਰ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ ਤੇ ਪੱਛਮੀ ਜ਼ਿਲਿਆਂ ਸਤਾਰਾ, ਕੋਲ੍ਹਾਪੁਰ ਦੇ ਤੱਟੀ ਜ਼ਿਲਿਆਂ ਵਿਚ ਭਾਰੀ ਮੀਂਹ ਕਾਰਨ ਵੱਡੀਆਂ ਤੇ ਛੋਟੀਆਂ ਨਦੀਆਂ ‘ਚ ਪਾਣੀ ਬਹੁਤ ਤੇਜ਼ੀ ਨਾਲ ਵਹਿ ਰਿਹਾ ਹੈ| ਜੋ ਕਿ ਖ਼ਤਰੇ ਦੀ ਨਿਸ਼ਾਨੀ ਦੱਸੀ ਜਾ ਰਹੀ ਹੈ । ਮਹਾਰਾਸ਼ਟਰ ‘ਚ ਭਾਰੀ ਮੀਂਹ ਲੋਕਾਂ ਲਈ ਮੁਸ਼ਕਿਲਾਂ ਦਾ ਕਾਰਨ ਬਣਿਆ ਹੋਇਆ ਹੈ |

Scroll to Top