ਰਾਈਜ਼ਿੰਗ ਪੰਜਾਬ

ਪੰਜਾਬ ਸਰਕਾਰ ਵੱਲੋਂ ‘ਰਾਈਜ਼ਿੰਗ ਪੰਜਾਬ ਸਜੈਸ਼ਨਜ਼ ਟੂ ਸੌਲੂਸ਼ਨਜ਼’’ ਲੜੀ ਦੀ ਸ਼ੁਰੂਆਤ

ਚੰਡੀਗੜ, 18 ਅਗਸਤ 2025: ਪੰਜਾਬ ਸਰਕਾਰ ਨੇ ਉਦਯੋਗ ਸੰਬੰਧੀ ‘ਰਾਈਜ਼ਿੰਗ ਪੰਜਾਬ-ਸਜੈਸ਼ਨਜ਼ ਟੂ ਸੌਲੂਸ਼ਨਜ਼’ ਥੀਮ ਵਾਲੇ ਸਮਾਗਮਾਂ ਦੀ ਇੱਕ ਲੜੀ ਦਾ ਐਲਾਨ ਕੀਤਾ ਹੈ। ਇਸਦੀ ਅਗਵਾਈ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਕਰ ਰਹੇ ਹਨ। ਇਹ ਸਮਾਗਮ ਸੂਬੇ ਦੀਆਂ ਨਵੀਆਂ ਉਦਯੋਗ-ਅਨੁਕੂਲ ਨੀਤੀਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਸਰਕਾਰ ਅਤੇ ਉਦਯੋਗ ਜਗਤ ਦੇ ਆਗੂਆਂ ਵਿਚਕਾਰ ਗੱਲਬਾਤ ਲਈ ਸਿੱਧਾ ਪਲੇਟਫਾਰਮ ਪ੍ਰਦਾਨ ਕਰਨ ਲਈ ਤਿਆਰ ਕੀਤੇ ਹਨ।

ਪੰਜਾਬ ਸਰਕਾਰ ਮੁਤਾਬਕ ਇਸ ਸੰਦਰਭ ‘ਚ ਉਦਯੋਗ ਕ੍ਰਾਂਤੀ ਅਧੀਨ ‘ਰਾਈਜ਼ਿੰਗ ਪੰਜਾਬ-ਸਜੈਸ਼ਨਜ਼ ਟੂ ਸੌਲੂਸ਼ਨਜ਼’ ਥੀਮ ਵਾਲਾ ਪਹਿਲਾ ਸਮਾਗਮ 19 ਅਗਸਤ,2025 ਨੂੰ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ |

ਕੈਬਨਿਟ ਮੰਤਰੀ ਸੰਜੀਵ ਅਰੋੜਾ ਮੁਤਾਬਕ ਇਹ ਸਮਾਗਮ ਉਦਯੋਗ ਅਤੇ ਵਣਜ ਵਿਭਾਗ, ਪੀਐਸਆਈਈਸੀ ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗ ਦੇ ਮੁੱਖ ਸੁਧਾਰਾਂ ਨੂੰ ਉਜਾਗਰ ਕਰਨਗੇ। ਭਾਈਵਾਲਾਂ ਨੂੰ ਕਲੱਬਿੰਗ/ਡੀ-ਕਲੱਬਿੰਗ ਨੀਤੀ, ਪਲਾਟ ਫਰੈਗਮੈਂਟੇਸਨ ਨੀਤੀ, ਰੱਦ ਕੀਤੇ ਪਲਾਟਾਂ ਦੀ ਬਹਾਲੀ ਸਬੰਧੀ ਨੀਤੀ (ਅਪੀਲੇਟ ਅਥਾਰਟੀ ਰਾਹੀਂ), ਲੀਜਹੋਲਡ ਟੂ ਫ੍ਰੀਹੋਲਡ ਨੀਤੀ ਅਤੇ ਬਕਾਇਆਂ ਲਈ ਇੱਕ ਮੁਸ਼ਤ ਨਿਪਟਾਰਾ (ਓਟੀਐਸ) ਸਕੀਮ ਤੋਂ ਕਿਵੇਂ ਲਾਭ ਉਠਾਉਣਾ ਹੈ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਸੰਜੀਵ ਅਰੋੜਾ ਨੇ ਕਿਹਾ ਕਿ ਇਹ ਸਾਡੇ ਉਦਯੋਗਾਂ ਦੀ ਆਵਾਜ ਬਣਨ, ਉਨਾਂ ਦੀਆਂ ਜਰੂਰਤਾਂ ਨੂੰ ਸੁਣਨ ਅਤੇ ਜਮੀਨੀ ਪੱਧਰ ਤੇ ਉਹਨਾਂ ਦੇ ਅਸਲ ਹੱਲ ਲੱਭਣ ਬਾਰੇ ਹੈ। ਸਾਡਾ ਉਦੇਸ਼ ਪੰਜਾਬ ਨੂੰ ਨਿਵੇਸ਼ਕਾਂ ਅਤੇ ਉੱਦਮੀਆਂ ਲਈ ਮੌਕਿਆਂ ਦਾ ਕੇਂਦਰ ਬਣਾਉਣਾ ਹੈ|

Read More: ਪੰਜਾਬ ਕੈਬਨਿਟ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ, ਸੰਜੀਵ ਅਰੋੜਾ ਨੂੰ ਦਿੱਤਾ ਬਿਜਲੀ ਵਿਭਾਗ

Scroll to Top