ਚੰਡੀਗੜ੍ਹ :23 ਜੁਲਾਈ
ਨਵਜੋਤ ਸਿੰਘ ਸਿੱਧੂ ਦੀ ਅੱਜ ਤਾਜਪੋਸ਼ੀ ਹੋਈ | ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਾਜ਼ਰ ਰਹੇ |ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਜਰੂਰੀ ਮਸਲਾ ਪੰਜਾਬ ਦਾ ਹੈ,ਮੈ ਪੰਜਾਬ ਦੇ ਮਸਲੇ ਹੱਲ ਕਰਨ ਲਈ ਹੀ ਪ੍ਰਧਾਨ ਬਣਿਆ ਹਾਂ। ਕੋਈ ਵੀ ਅਹੁਦਾ ਮੇਰੇ ਲਈ ਮਸਲਾ ਨਹੀਂ ਹੈ ,ਮਸਲਾ ਇਹ ਹੈ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ ,ਮਸਲਾ ਈ.ਟੀ.ਟੀ. ਅਧਿਆਪਕਾਂ ਦਾ ਹੈ|ਉਹਨਾਂ ਕਿਹਾ ਇਹ ਪ੍ਰਧਾਨਗੀ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੀ ਉਮੀਦ ਹੈ | ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਇਹ ਪ੍ਰਧਾਨਗੀ ਤੀਰਥਾ ਵਰਗੀ ਹੈ ,ਜੇ ਮਸਲੇ ਹੱਲ ਨਹੀਂ ਹੋਏ ਜਾਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਮਿਲੀ ਤਾਂ ਇਹ ਪ੍ਰਧਾਨਗੀ ਕਿਸੇ ਕੰਮ ਦੀ ਨਹੀਂ ਹੈ|