ਚੰਡੀਗੜ੍ਹ, 08 ਅਪ੍ਰੈਲ 2023: ਦਿੱਲੀ ਵਿੱਚ ਸੀਐਨਜੀ (CNG) ਅਤੇ ਪੀਐਨਜੀ (PNG) ਦੀਆਂ ਕੀਮਤਾਂ ਵਿੱਚ ਦੋ ਸਾਲ ਬਾਅਦ ਕਟੌਤੀ ਕੀਤੀ ਗਈ ਹੈ। ਇੰਦਰਪ੍ਰਸਥ ਗੈਸ ਲਿਮਟਿਡ ਨੇ ਸ਼ਨੀਵਾਰ ਨੂੰ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ। ਹੁਣ ਇਹ ਦੋਵੇਂ ਰਾਜਧਾਨੀ ‘ਚ 6 ਰੁਪਏ ਪ੍ਰਤੀ ਕਿਲੋ ਸਸਤੇ ‘ਚ ਮਿਲਣਗੇ। ਜਲਦੀ ਹੀ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਸੀਐਨਜੀ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ। ਨਵੀਆਂ ਦਰਾਂ ਐਤਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ।
ਦਿੱਲੀ ‘ਚ ਸੀਐਨਜੀ ਦੀ ਕੀਮਤ ਹੁਣ 79.56 ਰੁਪਏ ਤੋਂ ਘਟ ਕੇ 73.59 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਦਿੱਲੀ ਵਿੱਚ ਘਰੇਲੂ ਐਲਪੀਜੀ (ਪੀਐਨਜੀ) ਦੀਆਂ ਦਰਾਂ 53.59 ਰੁਪਏ ਪ੍ਰਤੀ ਘਣ ਮੀਟਰ ਤੋਂ ਘਟਾ ਕੇ 48.59 ਰੁਪਏ ਪ੍ਰਤੀ ਕਿਊਬਿਕ ਮੀਟਰ ਕਰ ਦਿੱਤੀਆਂ ਗਈਆਂ ਹਨ।
ਗਾਜ਼ੀਆਬਾਦ ਅਤੇ ਗ੍ਰੇਟਰ ਨੋਇਡਾ ‘ਚ IGL ਦੀ ਸੀਐਨਜੀ ਦੀ ਦਰ ਹੁਣ ਤੱਕ 82.12 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਐਤਵਾਰ ਸਵੇਰ ਤੋਂ ਘੱਟ ਕੇ 77.20 ਰੁਪਏ ‘ਤੇ ਆ ਜਾਵੇਗੀ। ਉਥੇ ਹੀ ਨੋਇਡਾ ‘ਚ 81.17 ਰੁਪਏ ਦੀ ਬਜਾਏ ਹੁਣ ਸੀਐਨਜੀ 77.20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗੀ। ਗੁਰੂਗ੍ਰਾਮ ‘ਚ ਵੀ ਹੁਣ ਸੀਐਨਜੀ 87.89 ਰੁਪਏ ਤੋਂ 82.62 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਮਿਲੇਗੀ।