July 4, 2024 11:23 pm
ਕੋਰੋਨਾ ਕਹਿਰ : ਹਿਮਾਚਲ

ਕੋਰੋਨਾ ਦਾ ਕਹਿਰ : ਹਿਮਾਚਲ ‘ਚ ਦਾਖ਼ਲ ਹੋਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਗਿਆ

ਚੰਡੀਗੜ੍ਹ ,19 ਅਗਸਤ 2021 :  ਕੋਰੋਨਾ ਦਾ ਕਹਿਰ ਮੁੜ ਤੋਂ ਵੱਧਦਾ ਜਾ ਰਿਹਾ ਹੈ | ਜਿਸ ਦੇ ਮੱਦੇਨਜ਼ਰ ਸਰਕਾਰਾਂ ਮੁੜ ਚਿੰਤਤ ਨਜ਼ਰ ਆ ਰਹੀਆਂ ਹਨ |ਏਸੇ ਨੂੰ ਲੈ ਕੇ ਪ੍ਰਦੇਸ਼ ਸਰਕਾਰ ਨੇ ਹਿਮਾਚਲ ਵਿੱਚ ਆਉਣ ਵਾਲਿਆਂ ਲਈ ਮੁੜ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ ਕਿਉਂਕਿ ਪ੍ਰਦੇਸ਼ ਸਰਕਾਰ ਨੇ ਕੋਰੋਨਾ ਦੀ ਤੀਜੀ ਲਹਿਰ ਦਾ ਐਲਾਨ ਕਰ ਦਿੱਤਾ ਹੈ |

ਸੂਬਾ ਆਫਤ ਪ੍ਰਬੰਧਨ ਸੈੱਲ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਅਨੁਸਾਰ ਪ੍ਰਦੇਸ਼ ਵਿੱਚ ਬੁੱਧਵਾਰ ਨੂੰ ਜਾਰੀ ਹੁਕਮਾਂ ਦੇ ਅਨੁਸਾਰ ਪ੍ਰਦੇਸ਼ ਵਿੱਚ ਹੋਣ ਵਾਲੀ ਹਰ ਤਰ੍ਹਾਂ ਦੀ ਅੰਤਰ-ਰਾਜ ਆਵਾਜਾਈ ਦੀ ਨਿਗਰਾਨੀ ਸਰਕਾਰ ਦੇ ਕੋਵਿਡ ਈ-ਪਾਸ ਪੋਰਟਲ ‘ਤੇ ਰਜਿਸਟ੍ਰੇਸ਼ਨ ਦੇ ਜ਼ਰੀਏ ਕੀਤੀ ਜਾਵੇਗੀ। ਹਾਲਾਂਕਿ ਸਾਰੇ ਮਾਲ ਵਾਹਨਾਂ ਦੀ ਆਵਾਜਾਈ ‘ਤੇ ਇਹ ਸ਼ਰਤ ਲਾਗੂ ਨਹੀਂ ਹੋਵੇਗੀ।

ਦੱਸਣਯੋਗ ਹੈ ਕਿ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਅਤੇ ਸੂਬਾ ਆਫਤ ਪ੍ਰਬੰਧਨ ਸੈੱਲ ਦੇ ਪ੍ਰਧਾਨ ਰਾਮ ਸੁਭਗ ਸਿੰਘ ਨੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਹਿਮਾਚਲ ‘ਚ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਨੂੰ ਕੋਵਿਡ ਦੀਆਂ ਦੋਵੇ ਖੁਰਾਕਾਂ ਲੱਗੀਆਂ ਹੋਣੀਆਂ ਜਾ ਕੋਰੋਨਾ ਦੀ ਨੈਗਟਿਵ ਰਿਪੋਰਟ ਕੋਲ ਹੋਣਾ ਜਰੂਰੀ ਹੈ