June 29, 2024 2:17 am

ਕਾਂਗਰਸ ਸਮੇਤ 19 ਵਿਰੋਧੀ ਪਾਰਟੀਆਂ ਵਲੋਂ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ

ਚੰਡੀਗੜ੍ਹ, 24 ਮਈ 2023: ਕਾਂਗਰਸ ਸਮੇਤ 19 ਵਿਰੋਧੀ ਪਾਰਟੀਆਂ ਸੰਸਦ ਦੀ ਨਵੀਂ ਇਮਾਰਤ (New Parliament building) ਦੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਨਹੀਂ ਲੈਣਗੀਆਂ। ਵਿਰੋਧੀ ਪਾਰਟੀਆਂ ਨੇ ਬੁੱਧਵਾਰ ਨੂੰ ਸਾਂਝੇ ਬਿਆਨ ‘ਚ ਬਾਈਕਾਟ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ‘ਜਦੋਂ ਲੋਕਤੰਤਰ ਦੀ ਆਤਮਾ ਹੀ ਸੰਸਦ ਤੋਂ ਖਿੱਚ ਲਈ ਗਈ ਹੈ, ਤਾਂ ਸਾਨੂੰ ਨਵੀਂ ਇਮਾਰਤ ਦੀ ਕੋਈ ਕੀਮਤ ਨਜ਼ਰ ਨਹੀਂ ਆਉਂਦੀ। ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਪਹਿਲਾਂ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਪ੍ਰੋਗਰਾਮ ਦਾ ਉਦਘਾਟਨ ਕਰਨ ਦੀ ਮੰਗ ਕਰ ਚੁੱਕੇ ਹਨ। ਮੋਦੀ 28 ਮਈ ਨੂੰ ਨਵੀਂ ਸੰਸਦ ਭਵਨ ਦਾ ਉਦਘਾਟਨ ਕਰਨਗੇ।

19 ਪਾਰਟੀਆਂ ਦੇ ਨਾਮ: ਕਾਂਗਰਸ, ਆਮ ਆਦਮੀ ਪਾਰਟੀ (AAP), ਤ੍ਰਿਣਮੂਲ ਕਾਂਗਰਸ, ਦ੍ਰਵਿੜ ਮੁਨੇਤਰ ਕੜਗਮ (DMK), ਰਾਸ਼ਟਰੀ ਜਨਤਾ ਦਲ (RJD), ਜਨਤਾ ਦਲ-ਯੂਨਾਈਟਿਡ (JDU), ਰਾਸ਼ਟਰਵਾਦੀ ਕਾਂਗਰਸ ਪਾਰਟੀ (NCP), ਸਮਾਜਵਾਦੀ ਪਾਰਟੀ, ਊਧਵ ਠਾਕਰੇ ਦੇ ਸ਼ਿਵ ਸੈਨਾ ਧੜੇ, ਭਾਰਤੀ ਕਮਿਊਨਿਸਟ ਪਾਰਟੀ, ਝਾਰਖੰਡ ਮੁਕਤੀ ਮੋਰਚਾ, ਓਵੈਸੀ ਦੀ ਏਆਈਐਮਆਈਐਮ, ਕੇਰਲਾ ਕਾਂਗਰਸ ਮਨੀ, ਵਿਦੁਥਲਾਈ ਚਿਰੂਥਾਗਲ ਕੱਛੀ, ਰਾਸ਼ਟਰੀ ਲੋਕ ਦਲ, ਮਾਰਕਸਵਾਦੀ ਕਮਿਊਨਿਸਟ ਪਾਰਟੀ, ਨੈਸ਼ਨਲ ਕਾਨਫਰੰਸ ਅਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਮਾਰੂਮਾਲਾਰਚੀ ਦ੍ਰਵਿੜ ਮੁਨੇਤਰਦ ਕੜਗਮ (MDMK) ਹਿੱਸਾ ਨਹੀਂ ਲੈਣਗੇ ।