Snehdeep Singh

ਪੰਜਾਬੀ ਨੌਜਵਾਨ ਨੇ 5 ਭਾਸ਼ਾਵਾਂ ‘ਚ ਗਾਇਆ ਗੀਤ ‘ਕੇਸਰੀਆ’, ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਜੰਮ ਕੇ ਤਾਰੀਫ਼

ਚੰਡੀਗੜ, 18 ਮਾਰਚ 2023: ਸੰਗੀਤ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸ਼ਕਤੀਸ਼ਾਲੀ ਮਾਧਿਅਮ ਹੈ। ਅਜਿਹਾ ਹੀ ਕੁਝ ਇੱਕ ਪੰਜਾਬੀ ਨੌਜਵਾਨ ਨੇ ਵੀ ਕੀਤਾ ਹੈ। ਸਨੇਹਦੀਪ ਸਿੰਘ (Snehdeep Singh) ਨਾਂ ਦੇ ਪੰਜਾਬੀ ਨੌਜਵਾਨ ਨੇ ਆਪਣੇ ਗੀਤਾਂ ਨਾਲ ਵਿਭਿੰਨਤਾ ਨੂੰ ਏਕਤਾ ਵਿੱਚ ਜੋੜਿਆ ਹੈ। ਸਨੇਹਦੀਪ ਕੇਸਰੀਆ ਗੀਤ 5 ਭਾਸ਼ਾਵਾਂ ਵਿੱਚ ਗਾਇਆ ਹੈ।

ਸਨੇਹਦੀਪ ਸਿੰਘ (Snehdeep Singh) ਦੁਆਰਾ ਮਲਿਆਲਮ, ਤੇਲਗੂ, ਕੰਨੜ, ਤਾਮਿਲ ਅਤੇ ਹਿੰਦੀ ਭਾਸ਼ਾਵਾਂ ‘ਚ ਗਾਇਆ ਇਹ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਸਨੇਹਦੀਪ ਦੀ ਪ੍ਰਤਿਭਾ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਪ੍ਰਤਿਭਾਸ਼ਾਲੀ ਸਨੇਹਦੀਪ ਦੀ ਇਹ ਸ਼ਾਨਦਾਰ ਗਾਇਕੀ ਵੇਖੀ। ਸੁਰੀਲੀ ਆਵਾਜ਼ ਤੋਂ ਇਲਾਵਾ ਇਹ ‘ਇੱਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਦਾ ਸ਼ਾਨਦਾਰ ਪ੍ਰਗਟਾਵਾ ਹੈ। ਸਨੇਹਦੀਪ ਵੱਲੋਂ ਪੰਜ ਭਾਸ਼ਾਵਾਂ ‘ਚ ਗਾਇਆ ਇਹ ਗੀਤ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ ਦੇ ਲਈ ਸਨੇਹਦੀਪ ਦੀ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਹੋ ਰਹੀ ਹੈ।

Scroll to Top