July 7, 2024 7:22 pm
Zlatan Ibrahimovic

Footbal: ਜ਼ਲਾਟਨ ਇਬਰਾਹਿਮੋਵਿਚ 300 ਗੋਲ ਕਰਨ ਵਾਲੇ ਬਣੇ ਤੀਜੇ ਫੁੱਟਬਾਲਰ

ਚੰਡੀਗੜ੍ਹ 13 ਦਸੰਬਰ 2021: ਜ਼ਲਾਟਨ ਇਬਰਾਹਿਮੋਵਿਚ  ( Zlatan Ibrahimović) ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਅਤੇ ਲਿਓਨੇਲ ਮੇਸੀ(Lionel Messi) ਤੋਂ ਬਾਅਦ ਯੂਰਪ ਦੀਆਂ ਚੋਟੀ ਦੀਆਂ ਪੰਜ ਲੀਗਾਂ ਵਿੱਚ 300 ਗੋਲ ਕਰਨ ਵਾਲੇ ਤੀਜੇ ਫੁੱਟਬਾਲਰ ਬਣ ਗਏ ਹਨ। ਇਬਰਾਹਿਮੋਵਿਚ ਨੇ ਏਸੀ ਮਿਲਾਨ ਲਈ ਉਡਨੀਸ ਦੇ ਖਿਲਾਫ ਗੋਲ ਕਰਕੇ ਇਸ ਅੰਕੜੇ ਨੂੰ ਛੂਹਿਆ।ਜ਼ਲਾਟਨ ਇਬਰਾਹਿਮੋਵਿਚ  ( Zlatan Ibrahimović) ਨੇ ਹੁਣ ਮਿਲਾਨ ਲਈ 73 ਗੋਲ, ਇੰਟਰ ਮਿਲਾਨ ਲਈ 57 ਗੋਲ, ਜੁਵੇਂਟਸ ਲਈ 23 ਗੋਲ, ਲੀਗ ਵਨ ਵਿੱਚ ਪੀਐਸਜੀ ਲਈ 113 ਗੋਲ, ਪ੍ਰੀਮੀਅਰ ਲੀਗ ਵਿੱਚ ਮੈਨਚੈਸਟਰ ਯੂਨਾਈਟਿਡ ਲਈ 18 ਅਤੇ ਲਾ ਲੀਗਾ ਵਿੱਚ ਬਾਰਸੀਲੋਨਾ ਲਈ 16 ਗੋਲ ਕੀਤੇ ਹਨ।