Site icon TheUnmute.com

ਜ਼ੀਰਕਪੁਰ ਦੇ ਅਰਪਿਤ ਨਾਰੰਗ ਨੇ NEET 2022 ਪ੍ਰੀਖਿਆ ‘ਚ ਪੰਜਾਬ ਭਰ ‘ਚ ਕੀਤਾ ਟਾਪ

Arpit Narang

ਚੰਡੀਗੜ੍ਹ 08 ਸਤੰਬਰ 2022: ਨੈਸ਼ਨਲ ਐਲੀਜੀਬਿਲਟੀ ਐਂਟਰੈਂਸ ਟੈਸਟ (NEET)-2022 ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ ਦੇ ਅਰਪਿਤ ਨਾਰੰਗ (Arpit Narang) ਨੇ ਪੰਜਾਬ ਭਰ ਵਿੱਚ ਟਾਪ ਕੀਤਾ ਹੈ। ਅਰਪਿਤ ਨਾਰੰਗ ਨੇ 720 ਵਿੱਚੋਂ 710 ਅੰਕ ਹਾਸਲ ਕਰਕੇ ਦੇਸ਼ ਭਰ ‘ਚ ਸੱਤਵਾਂ ਰੈਂਕ ਹਾਸਲ ਕੀਤਾ ਹੈ । ਇਸ ਸਾਲ 17 ਜੁਲਾਈ ਨੂੰ ਹੋਈ NEET ਪ੍ਰੀਖਿਆ ਦਾ ਨਤੀਜਾ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਸ ਸਾਲ 18.72 ਲੱਖ ਵਿਦਿਆਰਥੀ (NEET)-2022 ਪ੍ਰੀਖਿਆ ਵਿੱਚ ਬੈਠੇ ਸਨ।

ਜਿਕਰਯੋਗ ਹੈ ਕਿ ਅਰਪਿਤ ਨਾਰੰਗ ਰਾਸ਼ਟਰੀ ਵਿਗਿਆਨ ਓਲੰਪੀਆਡ ਅਤੇ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਵਿੱਚ ਤਿੰਨ ਵਾਰ ਸੋਨ ਤਮਗਾ ਜਿੱਤਣ ਵਾਲਾ, ਵਿਗਿਆਨਿਕ ਪ੍ਰੋਤਸਾਹਨ ਯੋਜਨਾ ਦਾ ਸਕਾਲਰ ਅਤੇ ਰਾਜ ਪੱਧਰੀ ਸ਼ਤਰੰਜ ਖਿਡਾਰੀ ਵੀ ਹੈ।

ਇਸ ਦੌਰਾਨ ਅਰਪਿਤ (Arpit Narang) ਦੀ ਮਾਂ ਪ੍ਰੀਤੀ ਨਾਰੰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਵੀ ਮੈਡੀਕਲ ਲਾਈਨ ਵਿੱਚ ਨਹੀਂ ਹੈ। ਉਨ੍ਹਾਂ ਦੇ ਲੜਕੇ ਨੇ ਪੂਰੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਅਰਪਿਤ ਦੇ ਪਿਤਾ ਮਾਰਕੀਟਿੰਗ ਵਿੱਚ ਸਨ ਅਤੇ ਮਾਂ ਪੰਚਕੂਲਾ ਵਿੱਚ ਇੱਕ ਫਾਰਮਾ ਕੰਪਨੀ ਵਿੱਚ ਕੰਮ ਕਰਦੀ ਹੈ। ਅਰਪਿਤ ਦੀ ਛੋਟੀ ਭੈਣ ਸੱਤਵੀਂ ਜਮਾਤ ਵਿੱਚ ਹੈ।

ਅਰਪਿਤ ਨਾਰੰਗ ਨੇ ਦੱਸਿਆ ਕਿ ਉਹ ਡਾਕਟਰ ਬਣਨਾ ਚਾਹੁੰਦਾ ਹੈ। ਜਦੋਂ ਉਹ 10ਵੀਂ ਜਮਾਤ ਵਿਚ ਸੀ ਤਾਂ ਸਾਲ 2019 ਵਿਚ ਬੀਮਾਰੀ ਕਾਰਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ । ਅਰਪਿਤ ਦੀ ਮਾਂ ਪ੍ਰੀਤੀ ਨਾਰੰਗ ਨੇ ਦੱਸਿਆ ਕਿ ਅਰਪਿਤ ਨੂੰ ਦਾਦੀ ਨਾਲ ਬਚਪਨ ਤੋਂ ਹੀ ਕਾਫੀ ਲਗਾਵ ਸੀ। ਉਹ ਪੀਜੀਆਈ ਵਿੱਚ ਕੰਮ ਕਰਨ ਵਾਲੀ ਆਪਣੀ ਦਾਦੀ ਨਾਲ ਪੀਜੀਆਈ ਜਾਂਦਾ ਸੀ ਅਤੇ ਡਾਕਟਰਾਂ ਨਾਲ ਗੱਲ ਕਰਦਾ ਸੀ।

Exit mobile version