gode gode chaaa

ਜ਼ੀ ਸਟੂਡੀਓਜ਼ ਨੇ ਵੀ.ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫਿਲਮ ‘ਗੋਡੇ ਗੋਡੇ ਚਾਅ’ ਦੀ ਸ਼ੂਟਿੰਗ ਕੀਤੀ ਸ਼ੁਰੂ

ਚੰਡੀਗੜ੍ਹ 9 ਦਸੰਬਰ 2022: ਜ਼ੀ ਸਟੂਡੀਓਸ ਲਗਾਤਾਰ ਵਿਸ਼ਵ ਨੂੰ ਭਾਰਤੀ ਖੇਤਰੀ ਸਿਨੇਮਾ ਦਾ ਡਰਾਮਾ ਪ੍ਰਦਾਨ ਕਰਨ ਵਿੱਚ ਇੱਕ ਮੋਹਰੀ ਵਜੋਂ ਉੱਭਰ ਰਿਹਾ ਹੈ। ਕਿਸਮਤ 2, ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ, ਵਰਗੀਆਂ ਵੱਡੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ, ਜ਼ੀ ਸਟੂਡੀਓਜ਼, ਵੀ.ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਆਪਣੀ ਅਗਲੀ ਫਿਲਮ, ‘ਗੋਡੇ ਗੋਡੇ ਚਾਅ’ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹੈ।

gode gode chaaa

gode gode chaaa

ਫਿਲਮ ਵਿੱਚ ਸੋਨਮ ਬਾਜਵਾ, ਤਾਨਿਆ, ਗੀਤਾਜ਼ ਬਿੰਦਰਖੀਆ ਅਤੇ ਗੁਰਜੈਜ਼ ਮੁੱਖ ਭੂਮਿਕਾਵਾਂ ਵਿੱਚ ਹਨ। ‘ਗੋਡੇ ਗੋਡੇ ਚਾਅ’ ਨੂੰ ‘ਕਿਸਮਤ 2’ ਫੇਮ ਜਗਦੀਪ ਸਿੱਧੂ ਦੁਆਰਾ ਲਿਖਿਆ ਗਿਆ ਹੈ ਅਤੇ ਇਸ ਨੂੰ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ (ਹਰਜੀਤਾ) ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਤ ਕੀਤਾ ਜਾਵੇਗਾ, ਜਿਸ ਨੇ ਗੁੱਡੀਆਂ ਪਟੋਲੇ ਦਾ ਨਿਰਦੇਸ਼ਨ ਵੀ ਕੀਤਾ ਸੀ।

gode gode chaaa

ਜ਼ੀ ਸਟੂਡੀਓਸ ਨੇ ਹਾਲ ਹੀ ਵਿੱਚ 2022 ਲਈ ਪ੍ਰਸਿੱਧ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ਵਿੱਚ 36 ਨਾਮਜ਼ਦਗੀਆਂ ਹਾਸਲ ਕੀਤੀਆਂ ਹਨ।

 

Scroll to Top