Site icon TheUnmute.com

ਇਮਰਾਨ ਖਾਨ ਦੀ ਪਾਰਟੀ ਨਾਲ ਗਠਜੋੜ ਕਰ ​​ਸਕਦੇ ਹਨ ਜ਼ਰਦਾਰੀ, ਨਵਾਜ਼ ਸ਼ਰੀਫ ਨੂੰ ਰੋਕਣ ਦੀ ਯੋਜਨਾ

Imran Khan

ਚੰਡੀਗੜ੍ਹ, 03 ਨਵੰਬਰ 2023: ਪਾਕਿਸਤਾਨ ਵਿੱਚ ਆਮ ਚੋਣਾਂ ਦੀ ਤਾਰੀਖ਼ ਤੈਅ ਹੋ ਗਈਆਂ ਹਨ ਹੈ। ਵੋਟਿੰਗ 8 ਫਰਵਰੀ 2024 ਨੂੰ ਹੋਵੇਗੀ। ਇਸ ਤੋਂ ਪਹਿਲਾਂ ਆਸਿਫ਼ ਅਲੀ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦਾ ਇੱਕ ਅਹਿਮ ਬਿਆਨ ਸਾਹਮਣੇ ਆਇਆ ਹੈ। ਪੀਪੀਪੀ ਨੇ ਕਿਹਾ ਹੈ ਕਿ ਉਹ ਚੋਣਾਂ ਦੇ ਮੱਦੇਨਜ਼ਰ ਦੂਜੀਆਂ ਪਾਰਟੀਆਂ ਨਾਲ ਗਠਜੋੜ ਕਰ ​​ਸਕਦੀ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਵੀ ਇਸ ਵਿੱਚ ਸ਼ਾਮਲ ਹੈ। ਇਮਰਾਨ ਖਾਨ ਅਗਸਤ ਤੋਂ ਜੇਲ੍ਹ ਵਿੱਚ ਹੈ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ।

Exit mobile version