June 28, 2024 3:36 pm
ਸਬ-ਇੰਸਪੈਕਟਰ ਦਿਲਬਾਗ ਸਿੰਘ

ਸਬ-ਇੰਸਪੈਕਟਰ ਦੀ ਗੱਡੀ ‘ਚ ਬੰਬ ਲਾਉਣ ਵਾਲੇ ਯੁਵਰਾਜ ਦੀ ਅਦਾਲਤ ‘ਚ ਪੇਸ਼ੀ, ਪੁਲਿਸ ਨੂੰ ਮਿਲਿਆ 14 ਦਿਨਾਂ ਰਿਮਾਂਡ

ਅੰਮ੍ਰਿਤਸਰ 29 ਸਤੰਬਰ 2022: ਪੰਜਾਬ ਪੁਲੀਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਧਮਾਕਾਖੇਜ਼ ਸਮੱਗਰੀ ਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਯੁਵਰਾਜ ਸਭਰਵਾਲ ਉਰਫ ਯਸ਼ ਨੂੰ ਮਾਣਯੋਗ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ਦਾ 14 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠਾਂ ਆਈਈਡੀ ਲਗਾਉਣ ਦੇ ਮਾਮਲੇ ਵਿਚ ਲਗਾਤਾਰ ਪੁਲਿਸ ਵਲੋਂ ਗ੍ਰਿਫ਼ਤਾਰੀਆ ਕੀਤੀਆ ਜਾ ਰਹੀਆ ਸਨ, ਜਿਸਦੇ ਚੱਲਦੇ ਹੁਣ ਪੁਲਿਸ ਵਲੋ ਯੁਵਰਾਜ ਸੱਭਰਵਾਲ ਉਰਫ ਯਸ਼ ਨਾਮਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਅਤੇ ਮਾਣਯੋਗ ਅਦਾਲਤ ਨੇ 14 ਦਿਨ ਦਾ ਰਿਮਾਂਡ ਦਿੱਤਾ ਹੈ |

ਜ਼ਿਕਰਯੋਗ ਹੈ ਕਿ ਯੁਵਰਾਜ ਸਭਰਵਾਲ ਉਰਫ ਯਸ਼, ਕੈਨੇਡੇ ਫਰਾਰ ਹੋਏ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਸਾਥੀ ਹੈ ਤੇ ਇਸ ਨੇ ਲੰਡੇ ਦੇ ਕਹਿਣ ‘ਤੇ ਹੀ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਦੀਪਕ ਦੇ ਨਾਲ ਮਿਲ ਕੇ 15/16 ਅਗਸਤ ਦੀ ਰਾਤ ਬੋਲੈਰੋ ਗੱਡੀ ‘ਚ ਆਈਈਡੀ ਲਗਾਇਆ ਸੀ। ਯੁਵਰਾਜ ਦੇ ਖਿਲਾਫ 11 ਦੇ ਕਰੀਬ ਮਾਮਲੇ ਦਰਜ ਹਨ।