July 2, 2024 10:02 pm
Kanwar Grewal

SYL ਤੋਂ ਬਾਅਦ ਬੰਦੀ ਸਿੰਘਾਂ ਨਾਲ ਜੁੜਿਆ ਕੰਵਰ ਗਰੇਵਾਲ ਦੇ “ਰਿਹਾਈ” ਗੀਤ ‘ਤੇ Youtube ਨੇ ਲਗਾਈ ਪਾਬੰਦੀ

ਚੰਡੀਗੜ੍ਹ 08 ਜੁਲਾਈ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ SYL ਗੀਤ ‘ਤੇ ਪਾਬੰਦੀ ਤੋਂ ਬਾਅਦ ਹੁਣ ਕੰਵਰ ਗਰੇਵਾਲ ਦੇ “ਰਿਹਾਈ” ਗੀਤ ‘ਤੇ ਯੂ ਟਿਊਬ (Youtube) ਨੇ ਭਾਰਤ ‘ਚ ਪਾਬੰਦੀ ਲਗਾ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੀ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਇਹ ਪਾਬੰਦੀ ਲਗਾਈ ਗਈ ਹੈ |

ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਕਿਸਾਨ ਅੰਦੋਲਨ ਨਾਲ ਸੰਬੰਧਿਤ ਟਵਿਟਰ ਅਕਾਊਂਟ ਟਰੈਕਟਰ-ਟੂ-ਟਵਿੱਟਰ ਅਤੇ ਹੋਰ ਅਕਾਊਂਟ ਦੇ ਬੈਨ ਕੀਤਾ ਗਿਆ ਸੀ ਅਤੇ ਖਾਲਸਾ ਏਡ ਦੇ ਸੰਸਥਾਪਕ ਅਤੇ ਸੀਈਓ ਰਵਿੰਦਰ ਸਿੰਘ (Ravinder Singh) ਦਾ ਟਵਿਟਰ ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤਾ ਸੀ ।