8 ਨਵੰਬਰ 2024: ਹੁਣ ਮੁਹਾਲੀ ਟ੍ਰੈਫਿਕ ਪੁਲਿਸ ਕੋਲੋਂ ਬਚਣਾ ਮੁਸ਼ਕਿਲ ਹੋਇਆ ਪਿਆ ਹੈ, ਦੱਸ ਦੇਈਏ ਕਿ ਟਰੈਫਿਕ ਪੁਲਿਸ ਇੰਚਾਰਜ ਓਮ ਵੀਰ ਖਰੜ ਵੱਲੋਂ ਦੇਰ ਰਾਤ ਟੋਲ ਪਲਾਜ਼ਾ ਦੇ ਕੋਲ ਨਾਕਾ ਲਗਾਇਆ ਗਿਆ, ਜਿੱਥੇ ਯੂਪੀ ਨੰਬਰ ਸ਼ੱਕੀ ਥਾਰ ਗੱਡੀ ਆਉਂਦੀ ਹੈ,ਜਦ ਪੁਲਿਸ ਦੇ ਵੱਲੋਂ ਉਸਨੂੰ ਰੋਕਿਆ ਗਿਆ ਅਤੇ ਉਸਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਦੇ ਹੋਸ਼ ਹੀ ਉੱਡ ਗਏ, ਦੱਸ ਦੇਈਏ ਕਿ ਨੌਜਵਾਨਾਂ ਦੇ ਵੱਲੋਂ ਲਾਲ ਰੰਗ ਦੀ ਗੱਡੀ ਨੂੰ ਪੇਂਟ ਕਰਵਾ ਕੇ ਬਾਹਰੋਂ ਕਾਲੇ ਰੰਗ ਦੀ ਥਾਰ ਗੱਡੀ ਬਣਾਇਆ ਗਿਆ, ਉਥੇ ਹੀ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਗੱਡੀ ਨੂੰ ਇਮਪਾਊਂਡ ਕਰ ਥਾਣੇ ਲਿਜਾਇਆ ਗਿਆ, ਜਦ ਚਾਲਕਾਂ ਤੋਂ ਪੁੱਛਿਆ ਗਿਆ ਕਿ ਲਾਲ ਰੰਗ ਤੋਂ ਕਾਲਾ ਕਿਉਂ ਬਣਾਇਆ ਤਾਂ ਉਹਨਾਂ ਕਿਹਾ ਕਿ ਫੁਕਰਾ ਪੰਤੀ ਵਿੱਚ ਕਾਲਾ ਘੋੜਾ ਸਾਡੀ ਥਾਰ ਨੂੰ ਕਹਿ ਕੇ ਬੁਲਾਉਣ ਇਸ ਸ਼ੌਂਕ ਨਾਲ ਇਸ ਦਾ ਰੰਗ ਕਾਲਾ ਕਰਵਾ ਦਿੱਤਾ ਗਿਆ|