Site icon TheUnmute.com

ਪਿੰਡ ਨਿਜ਼ਾਮਪੁਰ ‘ਚ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ‘ਚ ਮਾਰੇ ਗਏ ਨੌਜਵਾਨ ਦਾ ਪੁਲਸ ਨੇ ਕੀਤਾ ਸਸਕਾਰ

kapurthla

ਕਪੂਰਥਲਾ 24 ਦਸੰਬਰ 2021 : ਪਿਛਲੇ ਕੁਝ ਦਿਨ ਪਹਿਲਾ ਸ੍ਰੀ ਹਰਿਮੰਦਰ ਸਾਹਿਬ ( Shri Harmandir Sahib) ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਮੋੜ (ਬਾਦਸ਼ਾਹਪੁਰ) ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਵਿਚ ਲੋਕਾਂ ਦੀ ਭੀੜ ਵੱਲੋਂ ਮਾਰੇ ਗਏ ਨੌਜਵਾਨ ਦਾ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੇ ਬੋਰਡ ਵਲੋਂ ਪੁਲਸ ਦੀ ਨਿਗਰਾਨੀ ‘ਚ ਪੋਸਟਮਾਰਟਮ ਕੀਤਾ ਗਿਆ, ਇਸ ਬੋਰਡ ‘ਚ 5 ਡਾਕਟਰ ਸ਼ਾਮਲ ਕੀਤੇ ਗਏ | ਡੀ.ਐੱਸ.ਪੀ. ਸਬ ਡਵੀਜ਼ਨ ਸੁਰਿੰਦਰ ਸਿੰਘ ਤੇ ਕਾਰਜਕਾਰੀ ਐੱਸ.ਐੱਮ.ਓ. ਡਾ: ਨਰਿੰਦਰ ਸਿੰਘ ਦੀ ਦੇਖ ਰੇਖ ਹੇਠ ਪੋਸਟਮਾਰਟਮ ਦੀ ਕਾਰਵਾਈ ਮੁਕੰਮਲ ਕੀਤੀ ਗਈ | ਉਪਰੰਤ ਸ਼ਮਸ਼ਾਨਘਾਟ ਵਿਖੇ ਅਣਪਛਾਤੇ ਮਿ੍ਤਕ ਨੌਜਵਾਨ ਦਾ ਸਸਕਾਰ ਕੀਤਾ ਗਿਆ |

ਇਸ ਬਾਰੇ ਡਾ: ਨਰਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਮੁੱਢਲੀ ਜਾਂਚ ਵਿਚ ਮਿ੍ਤਕ ਦੇ ਸਰੀਰ ‘ਤੇ ਕਰੀਬ 5 ਥਾਵਾਂ ‘ਤੇ ਜ਼ਖ਼ਮਾਂ ਦੇ ਨਿਸ਼ਾਨ ਸਨ, ਜੋ ਕਿ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹੋਏ ਲੱਗ ਰਹੇ ਸਨ ਤੇ ਬਾਕੀ ਰਿਪੋਰਟ ਵਿਸਰੇ ਦੀ ਜਾਂਚ ਉਪਰੰਤ ਸਾਹਮਣੇ ਆਵੇਗੀ |

Exit mobile version