ਪਟਿਆਲਾ 18 ਮਈ 2022: ਪਟਿਆਲਾ (Patiala) ਦੇ ਨੇੜਲੇ ਪਿੰਡ ਸ਼ੰਕਰਪੁਰ ਵਿਚ ਬੀਤੀ ਰਾਤ ਗੋਲੀਕਾਂਡ ਸਾਹਮਣੇ ਆਇਆ ਹੈ | ਪ੍ਰਾਪਤ ਕਜਨਕਾਰੀ ਅਨੁਸਾਰ ਲਗਭਗ 8:30 ਵਜੇ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ ਜਿਸ ਦੌਰਾਨ ਕੁਝ ਵਿਕਤੀਆਂ ਨੇ ਨੌਜਵਾਨ ਦੇ ਗੋਲੀਆਂ ਮਾਰੀਆ । ਦਸਿਆ ਜਾ ਰਿਹਾ ਹੈ ਕਿ ਗੋਲੀ 22 ਸਾਲਾਂ ਨੌਜਵਾਨ ਜਗਮੀਤ ਸਿੰਘ ਦੇ ਪੱਟ ਵਿਚ ਲੱਗੀ ਹੈ।
ਇਸ ਮੌਕੇ ਉਤੇ ਚੱਲ ਰਹੇ ਸਮਾਗਮ ਵਿਚ ਘਨੌਰ ਦੇ ਐੱਮ ਐਲ ਏ ਗੁਰਲਾਲ ਸਿੰਘ ਹਾਜ਼ਰ ਸਨ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਜਗਮੀਤ ਨੂੰ ਤੁਰੰਤ ਵਿਧਾਇਕ ਦੀ ਗੱਡੀ ਵਿੱਚ ਪਟਿਆਲਾ ਦੇ ਇਕ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਨੌਜਵਾਨ ਉਤੇ ਪਿੰਡ ਮੋਹੱਬਤਪੁਰਾ ਦੇ ਗੋਲਡੀ ਅਤੇ ਪਿੰਡ ਸ਼ੰਕਰਪੁਰ ਦੇ ਅਮਰਜੀਤ ਸਿੰਘ ਅਤੇ ਹੋਰਾਂ ਨੇ ਆਪਣੇ ਦਰਜ਼ਨ ਭਰ ਸਾਥੀਆਂ ਨਾਲ ਉਥੇ ਪਹੁੰਚ ਕੇ ਨੌਜਵਾਨ ਜਗਮੀਤ ਸਿੰਘ ਦੇ ਗੋਲੀ ਮਾਰੀ ਅਤੇ ਫਰਾਰ ਹੋ ਗਏ।ਤਾਜ਼ਾ ਜਾਣਕਾਰੀ ਅਨੁਸਾਰ ਜ਼ਖਮੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰ ਬਣਿਆ ਹੋਇਆ ਹੈ। ਉਧਰ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ