Site icon TheUnmute.com

ਬੈਂਕਾਂ ‘ਚ ਲੱਗੀਆਂ ਕਤਾਰਾਂ ਤੋਂ ਮਿਲੇਗੀ ਰਾਹਤ, ਹੁਣ UPI ਰਾਹੀਂ CDM ਮਸ਼ੀਨਾਂ ‘ਚ ਜਮ੍ਹਾ ਕਰ ਸਕੋਗੇ ਨਕਦੀ

UPI

ਚੰਡੀਗ੍ਹੜ, 06 ਅਪ੍ਰੈਲ, 2024: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਯੂਪੀਆਈ (UPI) ਦੀ ਵਰਤੋਂ ਕਰਦੇ ਹੋਏ ਕੈਸ਼ ਡਿਪਾਜ਼ਿਟ ਮਸ਼ੀਨ ਰਾਹੀਂ ਬੈਂਕ ਖਾਤੇ ਵਿੱਚ ਨਕਦੀ ਜਮ੍ਹਾ ਕਰਨ ਲਈ ਇੱਕ ਵੱਡੀ ਸਹੂਲਤ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਬੈਂਕਾਂ ‘ਚ ਨਕਦੀ ਜਮ੍ਹਾ ਕਰਵਾਉਣ ਲਈ ਕਤਾਰਾਂ ‘ਚ ਖੜ੍ਹੇ ਗਾਹਕਾਂ ਨੂੰ ਵੱਡੀ ਰਾਹਤ ਮਿਲੇਗੀ। ਉਹ ਬੈਂਕਾਂ ਵਿੱਚ ਕਤਾਰਾਂ ਵਿੱਚ ਖੜ੍ਹੇ ਬਿਨਾਂ ਕੈਸ਼ ਡਿਪਾਜ਼ਿਟ ਮਸ਼ੀਨਾਂ (CDMs) ਵਿੱਚ UPI ਰਾਹੀਂ ਨਕਦੀ ਜਮ੍ਹਾ ਕਰ ਸਕਣਗੇ। ਆਰਬੀਆਈ ਗਵਰਨਰ ਨੇ ਸ਼ੁੱਕਰਵਾਰ ਨੂੰ MPC ਦੀ ਬੈਠਕ ਤੋਂ ਬਾਅਦ ਆਪਣੇ ਸੰਬੋਧਨ ‘ਚ ਇਹ ਜਾਣਕਾਰੀ ਦਿੱਤੀ।

ਆਰਬੀਆਈ ਗਵਰਨਰ ਨੇ ਕਿਹਾ ਕਿ ਯੂਪੀਆਈ ਦੀ ਵਰਤੋਂ ਕਰਦੇ ਹੋਏ ਕਾਰਡ ਰਹਿਤ ਤਰੀਕੇ ਨਾਲ ਏਟੀਐਮ ਤੋਂ ਪੈਸੇ ਕਢਵਾਉਣ ਦੀ ਸਹੂਲਤ ਦੇ ਤਜ਼ਰਬੇ ਨੂੰ ਦੇਖਦੇ ਹੋਏ, ਕੇਂਦਰੀ ਬੈਂਕ ਨੇ ਹੁਣ ਸੀਡੀਐਮ ਮਸ਼ੀਨਾਂ ਵਿੱਚ ਨਕਦ ਜਮ੍ਹਾ ਕਰਨ ਲਈ ਅਜਿਹੀ ਸਹੂਲਤ ਦੀ ਆਗਿਆ ਦੇਣ ਦ ਪੇਸ਼ਕਸ਼ ਕੀਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਗ੍ਰਾਹਕ ਬੈਂਕਾਂ ‘ਚ ਕਤਾਰਾਂ ‘ਚ ਖੜ੍ਹੇ ਬਿਨਾਂ UPI ਦੀ ਵਰਤੋਂ ਕਰਕੇ CDM ਮਸ਼ੀਨਾਂ ‘ਚ ਨਕਦੀ ਜਮ੍ਹਾ ਕਰ ਸਕਣਗੇ। ਇਹ ਉਪਾਅ ਗ੍ਰਾਹਕਾਂ ਦੀ ਸਹੂਲਤ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਵੇਗਾ ਅਤੇ ਬੈਂਕਾਂ ਵਿੱਚ ਮੁਦਰਾ ਸੰਭਾਲਣ ਦੀ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਬਣਾਏਗਾ।

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਹ ਵੀ ਕਿਹਾ ਕਿ ਬੈਂਕ ਸ਼ਾਖਾਵਾਂ ਵਿੱਚ ਸੀਡੀਐਮ ਲਗਾਏ ਜਾਣਗੇ। ਇਸ ਨਾਲ ਸ਼ਾਖਾਵਾਂ ‘ਤੇ ਕੰਮ ਦਾ ਭਾਰ ਘੱਟ ਹੋਵੇਗਾ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਰਬੀਆਈ ਨੇ ਅਜੇ ਤੱਕ ਸੀਡੀਐਮ ਵਿੱਚ UPI ਰਾਹੀਂ ਨਕਦੀ ਜਮ੍ਹਾ ਕਰਨ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਪਰ, ਇਹ ਜਾਣਕਾਰੀ ਛੇਤੀ ਹੀ ਜਨਤਕ ਕੀਤੀ ਜਾ ਸਕਦੀ ਹੈ।

Exit mobile version