Site icon TheUnmute.com

“ਤੁਸੀਂ ਮੈਨੂੰ ਸਵਾਲ ਨਹੀਂ ਪੁੱਛ ਸਕਦੇ”, ਲੋਕ ਸਭਾ ਸਪੀਕਰ ਤੇ ਰਾਹੁਲ ਗਾਂਧੀ ਵਿਚਾਲੇ ਹੋਈ ਤਿੱਖੀ ਬਹਿਸ

Rahul Gandhi

ਚੰਡੀਗੜ੍ਹ, 29 ਜੁਲਾਈ 2024: ਅੱਜ ਸੰਸਦ ਦਾ ਮਾਨਸੂਨ ਇਜਲਾਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (Rahul Gandhi) ਵਿਚਾਲੇ ਤਿੱਖੀ ਬਹਿਸ ਹੋਈ | ਜਦੋਂ ਰਾਹੁਲ ਗਾਂਧੀ ਲੋਕ ਸਭਾ ‘ਚ ਸੰਬੋਧਨ ਕਰ ਰਹੇ ਸਨ ਤਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਦਰਅਸਲ, ਰਾਹੁਲ ਗਾਂਧੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਮਹਾਂਭਾਰਤ ਕਾਲ ਦੇ ਚੱਕਰਵਿਊਹ ਦਾ ਜ਼ਿਕਰ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਅਭਿਮਨਿਊ ਨੂੰ ਛੇ ਜਣਿਆਂ ਨੇ ਮਾਰਿਆ ਸੀ, ਉਨ੍ਹਾਂ ਦੇ ਨਾਂ ਕਰਨ, ਦਰੋਣਾਚਾਰੀਆ, ਕ੍ਰਿਪਾਚਾਰੀਆ, ਕ੍ਰਿਤਵਰਮਾ, ਅਸ਼ਵਥਾਮਾ ਅਤੇ ਸ਼ਕੁਨੀ ਸਨ। ਰਾਹੁਲ ਨੇ ਅੱਗੇ ਕਿਹਾ, ‘ਅੱਜ ਵੀ ਚੱਕਰਵਿਊ ‘ਚ ਛੇ ਜਣੇ ਹਨ। ਨਰਿੰਦਰ ਮੋਦੀ, ਅਮਿਤ ਸ਼ਾਹ, ਮੋਹਨ ਭਾਗਵਤ, ਅਜੀਤ ਡੋਭਾਲ, ਅੰਬਾਨੀ ਅਤੇ ਅਡਾਨੀ ਕੰਟਰੋਲ ਕਰ ਰਹੇ ਹਨ।’

ਇਸ ਦੌਰਾਨ ਲੋਕ ਸਭਾ ਸਪੀਕਰ ਨੇ ਰਾਹੁਲ ਗਾਂਧੀ (Rahul Gandhi) ਦੇ ਬਿਆਨ ‘ਤਰੇ ਇਤਰਾਜ਼ ਜਤਾਇਆ | ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, ‘ਤੁਸੀਂ ਸੰਵਿਧਾਨਕ ਅਹੁਦੇ ‘ਤੇ ਹੋ। ਤੁਹਾਡੇ ਬਹੁਤ ਸਾਰੇ ਸਤਿਕਾਰਯੋਗ ਮੈਂਬਰਾਂ ਨੇ ਮੈਨੂੰ ਲਿਖਿਆ ਹੈ ਕਿ ਉਹ ਉਨ੍ਹਾਂ ਲੋਕਾਂ ਦੇ ਨਾਮ ਨਹੀਂ ਲੈਣਗੇ ਜੋ ਇਸ ਸਦਨ ਦੇ ਮੈਂਬਰ ਨਹੀਂ ਹਨ। ਤੁਸੀਂ ਲਿਖਤੀ ਰੂਪ ‘ਚ ਦਿੱਤਾ ਹੈ, ਕੀ ਤੁਸੀਂ ਇਸ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ?

ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ, ‘ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਇਸ ਸੂਚੀ ਤੋਂ ਐਨਐਸਏ ਅਜੀਤ ਡੋਭਾਲ, ਅੰਬਾਨੀ ਅਤੇ ਅਡਾਨੀ ਦੇ ਨਾਂ ਹਟਾ ਦਿੰਦਾ ਹਾਂ। ਅਜਿਹਾ ਦੋ ਵਾਰ ਹੋਇਆ ਜਦੋਂ ਸਪੀਕਰ ਨੇ ਰਾਹੁਲ ਗਾਂਧੀ ਨੂੰ ਦੋ ਵਾਰ ਭਾਸ਼ਣ ‘ਚ ਰੋਕਿਆ | ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ, ‘ਸਪੀਕਰ ਸਾਹਿਬ, ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ।’ ਤਾਂ ਲੋਕ ਸਭਾ ਸਪੀਕਰ ਨੇ ਕਿਹਾ ਕਿ “ਤੁਸੀਂ ਮੈਨੂੰ ਸਵਾਲ ਨਹੀਂ ਪੁੱਛ ਸਕਦੇ” ।’

Exit mobile version