July 6, 2024 8:33 pm

ਯੋਗੀ ਆਦਿੱਤਿਆਨਾਥ ਅੱਜ ਦੂਜੀ ਵਾਰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, ਬ੍ਰਜੇਸ਼ ਪਾਠਕ ਬਣੇ ਉਪ ਮੁੱਖ ਮੰਤਰੀ

ਲਖਨਊ 25 ਮਾਰਚ 2022 : ਯੋਗੀ ਆਦਿੱਤਿਆਨਾਥ (Yogi Adityanath) ਲਈ ਅੱਜ ਦਾ ਦਿਨ ਬਹੁਤ ਵੱਡਾ ਹੈ, ਅੱਜ ਯੋਗੀ ਦੂਜੀ ਵਾਰ ਮੁੱਖ ਮੰਤਰੀ (Chief Minister)n ਵਜੋਂ ਸਹੁੰ ਚੁੱਕਣਗੇ। ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ‘ਚ ਲਗਭਗ 70 ਹਜ਼ਾਰ ਲੋਕਾਂ ਦੀ ਮੌਜੂਦਗੀ ‘ਚ ਲਗਾਤਾਰ ਦੂਜੀ ਵਾਰ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੀ.ਐਮ ਮੋਦੀ ਲਖਨਊ ਏਅਰਪੋਰਟ ਪਹੁੰਚ ਚੁੱਕੇ ਹਨ।

ਯੋਗੀ ਆਦਿੱਤਿਆਨਾਥ (Yogi Adityanath) ਸਰਕਾਰ ਨੇ ਨਵੀਂ ਕੈਬਨਿਟ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਪਾਠਕ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਯੋਗੀ ਆਦਿਤਿਆਨਾਥ ਦੇ ਨਾਲ ਅੱਜ 52 ਮੰਤਰੀ ਸਹੁੰ ਚੁੱਕਣਗੇ। ਇਸ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਇਨ੍ਹਾਂ ਵਿਅਕਤੀਆਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ। ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਪਾਠਕ, ਬੇਬੀ ਰਾਣੀ ਮੌਰੀਆ, ਲਕਸ਼ਮੀ ਨਰਾਇਣ ਚੌਧਰੀ, ਜੈਵੀਰ ਸਿੰਘ, ਧਰਮਪਾਲ ਸਿੰਘ, ਨੰਦ ਗੋਪਾਲ ਗੁਪਤਾ ਨੰਦੀ, ਭੂਪੇਂਦਰ ਸਿੰਘ ਚੌਧਰੀ, ਅਨਿਲ ਰਾਜਭਰ, ਜਤਿਨ ਪ੍ਰਸਾਦ, ਰਾਕੇਸ਼ ਸਚਾਨ, ਅਰਵਿੰਦ ਕੁਮਾਰ ਸ਼ਰਮਾ, ਯੋਗਿੰਦਰ ਪਟੇਲ, ਅਸ਼ਯ, ਅਸ਼ਯ. ਨਿਸ਼ਾਦ ਨੂੰ ਮੰਤਰੀ ਮੰਡਲ ‘ਚ ਜਗ੍ਹਾ ਮਿਲੀ ਹੈ।

ਰਾਜ ਮੰਤਰੀ (ਸੁਤੰਤਰ ਚਾਰਜ) ਨਿਤਿਨ ਅਗਰਵਾਲ, ਕਪਿਲ ਦੇਵ ਅਗਰਵਾਲ, ਰਵਿੰਦਰ ਜੈਸਵਾਲ, ਸੰਦੀਪ ਸਿੰਘ, ਗੁਲਾਬ ਦੇਵੀ, ਗਿਰੀਸ਼ ਚੰਦਰ ਯਾਦਵ, ਧਰਮਵੀਰ ਪ੍ਰਜਾਪਤੀ, ਅਸੀਮ ਅਰੁਣ, ਜੇਪੀਐਸ ਰਾਠੌਰ, ਦਯਾਸ਼ੰਕਰ ਸਿੰਘ, ਨਰਿੰਦਰ ਕਸ਼ਯਪ, ਦਿਨੇਸ਼ ਪ੍ਰਤਾਪ ਸਿੰਘ, ਅਰੁਣ ਕੁਮਾਰ ਸਕਸੈਨਾ, ਦਯਾਸ਼ੰਕਰ ਮਿਸ਼ਰਾ ਮਿਹਰਬਾਨ ਦਾ ਨਾਂ ਸ਼ਾਮਲ ਹੈ।

ਮਯੰਕੇਸ਼ਵਰ ਸਿੰਘ, ਦਿਨੇਸ਼ ਖਟਿਕ, ਸੰਜੀਵ ਗੌੜ, ਬਲਦੇਵ ਸਿੰਘ ਓਲਖ, ਅਜੀਤ ਪਾਲ, ਜਸਵੰਤ ਸੈਣੀ, ਰਾਮਕੇਸ਼ ਨਿਸ਼ਾਦ, ਮਨੋਹਰ ਲਾਲ ਮੰਨੂ ਕੋਰੀ, ਸੰਜੇ ਗੰਗਵਾਰ, ਬ੍ਰਿਜੇਸ਼ ਸਿੰਘ, ਕੇਪੀ ਮਲਿਕ, ਸੁਰੇਸ਼ ਰਾਹੀ, ਸੋਮੇਂਦਰ ਤੋਮਰ, ਅਨੂਪ ਪ੍ਰਧਾਨ ਨੂੰ ਰਾਜ ਮੰਤਰੀ ਬਣਾਇਆ ਗਿਆ। ਪ੍ਰਤਿਭਾ ਸ਼ੁਕਲਾ, ਰਾਕੇਸ਼ ਰਾਠੌਰ, ਰਜਨੀ ਤਿਵਾਰੀ, ਸਤੀਸ਼ ਸ਼ਰਮਾ, ਦਾਨਿਸ਼ ਆਜ਼ਾਦ ਅੰਸਾਰੀ, ਵਿਜੇ ਲਕਸ਼ਮੀ ਗੌਤਮ ਦੇ ਨਾਂ ਸ਼ਾਮਲ ਹਨ।