TheUnmute.com

ਯੋਗਾ ਭਾਰਤ ਦਾ ਪੁਰਾਣਾ ਸੱਭਿਆਚਾਰ ਤੇ ਕਾਪੀਰਾਈਟ ਫ੍ਰੀ, ਇਹ ਦੁਨੀਆ ਨੂੰ ਜੋੜਦਾ ਹੈ: PM ਮੋਦੀ

ਚੰਡੀਗੜ੍ਹ , 21 ਜੂਨ 2023: ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਦਿਵਸ ਦੇ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਅੱਜ ਯਾਨੀ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ (Yoga) ਪ੍ਰੋਗਰਾਮ ‘ਚ ਕਿਹਾ ਕਿ ਯੋਗ ਦਾ ਮਤਲਬ ਹੈ- ਇਕਜੁੱਟ। ਉਨ੍ਹਾਂ ਕਿਹਾ ਮੈਨੂੰ ਯਾਦ ਹੈ ਕਿ ਮੈਂ ਇੱਥੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਇਕਜੁੱਟ ਹੋਈ। ਯੋਗਾ ਭਾਰਤ ਤੋਂ ਆਇਆ ਹੈ, ਇਹ ਭਾਰਤ ਦੇ ਪੁਰਾਣੇ ਸੱਭਿਆਚਾਰ ਅਤੇ ਕਾਪੀਰਾਈਟ ਤੋਂ ਮੁਕਤ ਹੈ।

Image

 

ਉਨ੍ਹਾਂ ਕਿਹਾ ਕਿ ਤੁਸੀਂ ਕਿਤੇ ਵੀ ਯੋਗਾ (Yoga) ਕਰ ਸਕਦੇ ਹੋ, ਇਹ ਲਚਕਦਾਰ ਹੈ। ਇਹ ਸਭ ਸੱਭਿਆਚਾਰਾਂ ਲਈ ਹੈ। ਯੋਗਾ ਜੀਵਨ ਜਿਊਣ ਦਾ ਇੱਕ ਤਰੀਕਾ ਹੈ। ਯੋਗ ਸਿਖਾਉਂਦਾ ਹੈ ਕਿ ਕਿਵੇਂ ਆਪਣੇ ਆਪ ਅਤੇ ਸੰਸਾਰ ਨਾਲ ਸ਼ਾਂਤੀ ਨਾਲ ਰਹਿਣਾ ਹੈ। ਉਨ੍ਹਾਂ ਕਿਹਾ ਕਿ ਯੋਗ ਦੁਨੀਆ ਨੂੰ ਜੋੜ ਰਿਹਾ ਹੈ।

ਜਿਕਰਯੋਗ ਹੈ ਕਿ ਇਹ ਸਮਾਗਮ ਸੰਯੁਕਤ ਰਾਸ਼ਟਰ ਦੇ ਉੱਤਰੀ ਲਾਅਨ ਦੇ ਗਾਰਡਨ ਵਿੱਚ ਹੋ ਰਿਹਾ ਹੈ। ਇਸ ਵਿੱਚ ਨਿਊਯਾਰਕ ਦੇ ਮੇਅਰ ਐਰਿਕ ਐਡਮ, ਸ਼ੈੱਫ ਵਿਕਾਸ ਖੰਨਾ, ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਧਾਨ ਸਬਾ ਕੋਰੋਸੀ ਸਮੇਤ 180 ਦੇਸ਼ਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ।ਪ੍ਰਧਾਨ ਮੰਤਰੀ ਨੇ ਲਾਅਨ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਹਾਰ ਪਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਸਵੇਰੇ ਪੀਐਮ ਮੋਦੀ ਨੇ ਯੋਗ ਦਿਵਸ ‘ਤੇ ਲੋਕਾਂ ਨੂੰ ਵਧਾਈ ਦਿੱਤੀ ਸੀ।

Exit mobile version