Site icon TheUnmute.com

ਸਾਲਾਂ ਬਾਅਦ ਔਲਾਦ ਹੋਣ ਤੇ ਸ਼ਰਧਾਲੂ ਪਰਿਵਾਰ ਨੇ ਗੁਰਦੁਆਰਾ ਸਾਹਿਬ ਨੂੰ ਭੇਂਟ ਕੀਤਾ ਬੂਲਟ ਮੋਟਰਸਾਈਕਲ

bullet motorcycle

ਅੰਮ੍ਰਿਤਸਰ 27 ਜਨਵਰੀ 2024: ਵਿਆਹ ਦੇ ਸੱਤ ਸਾਲਾਂ ਬਾਅਦ ਪਰਿਵਾਰ ਦੇ ਵਿੱਚ ਬੇਟੀ ਦਾ ਜਨਮ ਹੋਣ ਤੇ ਇਸ ਪਰਿਵਾਰ ਵੱਲੋਂ ਖੁਸ਼ੀ ਜਤਾਉਂਦੇ ਹੋਏ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਬੂਲਟ ਮੋਟਰਸਾਈਕਲ (bullet motorcycle) ਭੇਂਟ ਕੀਤਾ ਗਿਆ ਹੈ | ਤਸਵੀਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਖੜ੍ਹਾ ਇਹ ਬੂਲਟ ਪਰਿਵਾਰ ਵੱਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਨੂੰ ਭੇਂਟ ਕੀਤਾ ਗਿਆ ਹੈ |

ਜਾਣਕਾਰੀ ਦਿੰਦਿਆਂ ਸ਼ਰਧਾਲੂ ਦਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵਿਆਹ ਦੇ ਸੱਤ ਸਾਲ ਪੂਰੇ ਹੋ ਚੁੱਕੇ ਹਨ ਅਤੇ ਇਸ ਦੌਰਾਨ ਉਹਨਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਵਿਖੇ ਘਰ ਵਿੱਚ ਔਲਾਦ ਦੇ ਲਈ ਅਰਦਾਸ ਕਰਵਾਈ ਗਈ ਸੀ | ਜਿਸ ਦੇ ਸੱਤ ਸਾਲਾਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਬੇਟੀ ਜਾਪਨੀਤ ਕੌਰ ਨੇ ਜਨਮ ਲਿਆ | ਜਿਸ ਦੀ ਖੁਸ਼ੀ ਵਜੋਂ ਅਤੇ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਸੁੱਖਣਾ ਪੂਰੀ ਹੋਣ ਦੇ ਉੱਤੇ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਬੂਲਟ ਭੇਂਟ ਕੀਤਾ ਗਿਆ ਹੈ।

ਸ਼ਰਧਾਲੂ ਦਲਜੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਘਰ ਵਿੱਚ ਜੋ ਵੀ ਕੋਈ ਸ਼ਰਧਾ ਨਾਲ ਸੀਸ ਨਿਵਾ ਕੇ ਦਾਤ ਮੰਗਦਾ ਹੈ ਤਾਂ ਗੁਰੂ ਜੀ ਨੂੰ ਕਦੀ ਵੀ ਖਾਲੀ ਨਹੀਂ ਮੋੜਦੇ | ਇਹ ਸਭ ਦਾਤਾਂ ਦੀ ਬਖਸ਼ਿਸ਼ ਗੁਰੂ ਘਰ ਦੇ ਵਿੱਚੋਂ ਹੋਈ ਹੈ ਅਤੇ ਉਹ ਗੁਰੂ ਘਰ ਦੇ ਇੱਕ ਨਿਮਾਣੇ ਸੇਵਕ ਹਨ।
ਇਸ ਮੌਕੇ ਦਲਜੀਤ ਸਿੰਘ ਵੱਲੋਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਨੂੰ ਬੂਲਟ (bullet motorcycle) ਦੀਆਂ ਚਾਬੀਆਂ ਸੌਂਪੀਆਂ ਗਈਆਂ ਹਨ।

Exit mobile version