July 4, 2024 11:40 pm
Yadvindra Public School Mohali

ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਨੇ ਪੁਣੇ ਵਿਖੇ ਅੰਡਰ-14 ਆਲ ਇੰਡੀਆ ਇੰਟਰ ਪਬਲਿਕ ਸਕੂਲ ਕ੍ਰਿਕਟ ਚੈਂਪੀਅਨਸ਼ਿਪ ਜਿੱਤੀ

ਚੰਡੀਗੜ 22 ਅਕਤੂਬਰ 2022: ਬੀ.ਕੇ ਬਿਰਲਾ ਸਕੂਲ, ਪੁਣੇ ਵਿੱਚ ਹੋਈ ਆਲ ਇੰਡੀਆ ਇੰਟਰ ਪਬਲਿਕ ਸਕੂਲ ਅੰਡਰ-14 ਕਿ੍ਕਟ ਚੈਂਪੀਅਨਪ ਵਿੱਚ ਯਾਦਵਿੰਦਰਾ ਪਬਲਿਕ ਸਕੂਲ (ਵਾਈ.ਪੀ.ਐਸ.) ਮੋਹਾਲੀ ਫਤਿਹ ਦਾ ਝੰਡਾ ਲਹਿਰਾਉਂਦਿਆਂ ਚੈਂਪੀਅਨ ਬਣਿਆ ਹੈ। ਫਾਈਨਲ ਮੈਚ ਵਿੱਚ ਵਾਈਪੀਐਸ ਮੋਹਾਲੀ ਨੇ ਡੀਪੀਐਸ ਮਥੁਰਾ ਰੋਡ, ਦਿੱਲੀ ਨੂੰ 26 ਦੌੜਾਂ ਨਾਲ ਹਰਾ ਕੇ ਟਰਾਫੀ ਜਿੱਤੀ। ਟਾਸ ਜਿੱਤ ਕੇ ਵਾਈਪੀਐਸ ਵਲੋਂ ਬੱਲੇਬਾਜੀ ਕਰਨ ਦਾ ਫੈਸਲਾ ਕਰਦੇ ਹੋਏ ਟੀਮ ਦੇ ਕਪਤਾਨ ਅਯਾਨ ਸ੍ਰੀਵਾਸਤਵ (33) ਅਤੇ ਉਪ ਕਪਤਾਨ ਅਨਹਦ ਸਿੰਘ ਸੰਧੂ (46) ਵਿਚਕਾਰ 99 ਦੌੜਾਂ ਦੀ ਸੁਰੂਆਤੀ ਸਾਂਝੇਦਾਰੀ ਨਾਲ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 115/6 ਦੌੜਾਂ ਬਣਾਈਆਂ।

ਮੋਹਾਲੀ ਟੀਮ ਦੇ ਗੇਂਦਬਾਜ਼ਾਂ ਦੀ ਲਗਾਤਾਰ ਨਪੀ-ਤੁਲੀ ਗੇਂਦਬਾਜ਼ੀ ਦੇ ਚਲਦਿਆਂ ਡੀਪੀਐਸ ਮਥੁਰਾ ਦੀ ਟੀਮ ਨੇ 17.5 ਓਵਰਾਂ ਵਿੱਚ ਮਹਿਜ਼ 89 ਦੌੜਾਂ ਬਣਾਕੇ ਹੀ ਗੋਡੇ ਟੇਕ ਦਿੱਤੇ। ਫਾਈਨਲ ਵਿਚ ਅਨਹਦ ਸੰਧੂ ਦੁਆਰਾ ਲਿਆ ਇੱਕ ਸਾਨਦਾਰ ਕੈਚ ਖਿੱਚ ਦਾ ਕੇਦਰ ਸੀ , ਜੋ ਉਸਨੇ ਲਗਭਗ 15 ਮੀਟਰ ਪਿੱਛੇ ਦੌੜ ਕੇ ਲਿਆ। ਇਸ ਨੇ ਕਿ੍ਕਟ ਪ੍ਰੇਮੀਆਂ ਨੂੰ 1983 ਵਿਸਵ ਕੱਪ ਦੌਰਾਨ ਸਰ ਵਿਵ ਰਿਚਰਡਸ ਨੂੰ ਆਊਟ ਕਰਨ ਲਈ ਕਪਿਲ ਦੁਆਰਾ ਲਏ ਗਏ ਕੈਚ ਦੀ ਯਾਦ ਤਾਜ਼ਾ ਕਰ ਦਿੱਤੀ।

Mohali

ਵਾਈਪੀਐਸ, ਮੋਹਾਲੀ ਦਾ ਕਪਤਾਨ ਅਯਾਨ ਸ੍ਰੀਵਾਸਤਵ ਟੂਰਨਾਮੈਂਟ ਦੇ ਕੁਆਰਟਰ, ਸੈਮੀ ਅਤੇ ਫਾਈਨਲ ਵਿੱਚ ਮੈਨ ਆਫ ਦਾ ਮੈਚ ਰਿਹਾ ਅਤੇ ਟੂਰਨਾਮੈਂਟ ਦੌਰਾਨ ਕੁੱਲ 146 ਦੌੜਾਂ ਅਤੇ ਉਪ ਕਪਤਾਨ ਅਨਹਦ ਸੰਧੂ ਨੇ 139 ਦੌੜਾਂ ਬਣਾਈਆਂ। ਮਹਿਜ਼ 11 ਸਾਲਾਂ ਦੇ ਉਭਰਦੇ ਵਿਕਟਕੀਪਰ ਹਰਜਗਤੇਸਵਰ ਖਹਿਰਾ ਨੇ 5 ਖਿਡਾਰੀਆਂ ਨੂੰ ਸਟੰਪ ਦੇ ਪਿੱਛੇ ਆਊਟ ਕਰਨ ਲਈ ਵਾਹ ਵਾਹ ਬਟੋਰੀ ਅਤੇ ਸਰਵੋਤਮ ਵਿਕਟਕੀਪਰ ਵਜੋਂ ਚੁਣਿਆ ਗਿਆ।ਆਫ ਸਪਿੰਨਰ ਵੀਰ ਸਿੰਘ ਭਸੀਨ 8 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ ਬਣਿਆ।

ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਵਾਈਪੀਐਸ ਦੇ ਅਕਾਂਸ ਠਾਕੁਰ ਨੇ 7, ਅਯਾਨ ਸ੍ਰੀਵਾਸਤਵ ਨੇ 5, ਗੁਰਮਨ ਸਿੱਧੂ ਨੇ 5 ਅਤੇ ਜਸਕੀਰਤ ਸਿੰਘ ਨੇ 4 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਵਾਈਪੀਐਸ ਮੋਹਾਲੀ ਨੇ ਸੈਮੀਫਾਈਨਲ ਵਿੱਚ ਡੀਪੀਐਸ ਆਰਕੇ ਪੁਰਮ, ਦਿੱਲੀ ਨੂੰ 59 ਦੌੜਾਂ ਨਾਲ ਹਰਾਇਆ ਸੀ। ਪਹਿਲਾਂ ਬੱਲੇਬਾਜੀ ਕਰਦੇ ਹੋਏ ਵਾਈਪੀਐਸ ਮੁਹਾਲੀ ਨੇ 20 ਓਵਰਾਂ ਵਿੱਚ 125 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਡੀਪੀਐਸ ਆਰਕੇ ਪੁਰਮ ਦੀ ਟੀਮ ਸਿਰਫ 66 ਦੌੜਾਂ ’ਤੇ ਢੇਰ ਹੋ ਗਈ। ਕੁਆਰਟਰ ਫਾਈਨਲ ਵਿੱਚ, ਵਾਈਪੀਐਸ ਮੁਹਾਲੀ ਨੇ ਬੀਕੇ ਬਿਰਲਾ ਸਕੂਲ, ਪੁਣੇ ਨੂੰ 19.3 ਓਵਰਾਂ ਵਿੱਚ 115 ਦੌੜਾਂ ਦਾ ਪਿੱਛਾ ਕਰਦਿਆਂ ਹਰਾਇਆ।ਵਾਈਪੀਐਸ ਮੁਹਾਲੀ ਟੂਰਨਾਮੈਂਟ ਦੇ ਲੀਗ ਮੈਚਾਂ ਵਿੱਚ ਵੀ ਅਜੇਤੂ ਰਹੀ।

Yadavindra Public School

ਟੀਮ ਨੂੰ ਇੱਕ ਵਧਾਈ ਸੰਦੇਸ ਵਿੱਚ ਡਾਇਰੈਕਟਰ ਵਾਈਪੀਐਸ ਮੇਜਰ ਜਨਰਲ ਟੀ.ਪੀ.ਐਸ ਵੜੈਚ ਨੇ ਕਿਹਾ ਕਿ ਕੋਵਿਡ-19 ਤੋਂ ਬਾਅਦ ਖੇਡ ਗਤੀਵਿਧੀਆਂ ਸੁਰੂ ਕਰਨਾ ਬਹੁਤ ਚੁਣੌਤੀਪੂਰਨ ਸੀ ਪਰ ਸਾਡੇ ਸਪੋਰਟਸ ਸਟਾਫ ਦੇ ਸਹਿਯੋਗ ਅਤੇ ਸਖਤ ਮਿਹਨਤ ਨਾਲ ‘ਯਾਦਵਿੰਦਰੀਆਂ’ ਨੇ ਮੁੜ ਤੋਂ ਸਾਰੇ ਭਾਰਤ ਵਿਚ ਆਪਣੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਸਫਲਤਾ ਦਾ ਹਸਤਾਖ਼ਰ ਦਰਜ ਕੀਤਾ ਹੈ।

ਵਾਈਪੀਐਸ ਮੁਹਾਲੀ ਟੀਮ ਦੇ ਕੋਚ ਅਤੇ ਇੰਚਾਰਜ ਸ੍ਰੀ ਪ੍ਰਵੀਨ ਸਿੰਘਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਜਾਣ ਤੋਂ ਪਹਿਲਾਂ ਉਨਾਂ ਟ੍ਰਾਈਸਿਟੀ ਦੇ ਸਰਵੋਤਮ ਸਕੂਲ ਅਤੇ ਅਕੈਡਮੀ ਦੀਆਂ ਟੀਮਾਂ ਨਾਲ 6 ਅਭਿਆਸ ਮੈਚ ਖੇਡੇ। ਕੋਚ ਨੇ ਅੱਗੇ ਕਿਹਾ ਕਿ ਵਾਈਪੀਐਸ ਦੇ ਮੁੰਡਿਆਂ ਨੇ ਅਭਿਆਸ ਮੈਚਾਂ ਵਿੱਚ ਯੂਟੀ ਇੰਟਰ ਸਕੂਲ ਮੁਕਾਬਲੇ ਦੇ ਜੇਤੂ ਡੀਏਵੀ ਸੈਕਟਰ 8 ਅਤੇ ਰੁਨਰ ਅਪ ਸੇਂਟ ਜੋਸਫ ਸੈਕਟਰ 44 ਨੂੰ ਹਰਾਇਆ“।