Site icon TheUnmute.com

WSPS World Cup 2022 : ਵੀਜ਼ਾ ਨਾ ਮਿਲਣ ਕਾਰਨ ਟੂਰਨਾਮੈਂਟ ‘ਚ ਹਿੱਸਾ ਨਹੀਂ ਲੈ ਸਕੇਗੀ ਨਿਸ਼ਾਨੇਬਾਜ਼ ਅਵਨੀ ਲੇਖਾਰਾ

Avani Lekhara

ਚੰਡੀਗੜ੍ਹ 04 ਜੂਨ 2022: ਪੈਰਾਲੰਪਿਕ ਚੈਂਪੀਅਨ ਰਾਈਫਲ ਨਿਸ਼ਾਨੇਬਾਜ਼ ਅਵਨੀ ਲੇਖਾਰਾ (Avani Lekhara) ਦੀਆਂ ਫਰਾਂਸ ‘ਚ ਹੋਣ ਵਾਲੇ ਚੈਟੋਰੋਕਸ 2022 WSPS ਵਿਸ਼ਵ ਕੱਪ ‘ਚ ਹਿੱਸਾ ਲੈਣ ਦੀਆਂ ਉਮੀਦਾਂ ਉਦੋਂ ਟੁੱਟ ਗਈਆਂ ਜਦੋਂ ਭਾਰਤੀ ਪੈਰਾ ਨਿਸ਼ਾਨੇਬਾਜ਼ੀ ਦਲ ਨੂੰ ਵੀਜ਼ਾ ਨਹੀਂ ਮਿਲਿਆ । ਲੇਖਾਰਾ ਨੇ ਸ਼ਨੀਵਾਰ ਨੂੰ ਆਪਣੇ ਐਸਕਾਰਟ ਅਤੇ ਕੋਚ ਲਈ ਵੀਜ਼ਾ ਯਕੀਨੀ ਬਣਾਉਣ ਲਈ ਖੇਡ ਅਧਿਕਾਰੀਆਂ ਦੀ ਮਦਦ ਮੰਗੀ, ਕਿਉਂਕਿ ਉਹ 4 ਜੂਨ ਤੋਂ ਫਰਾਂਸ ਵਿੱਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੇ ਸਨ।

ਇਸ ਦੌਰਾਨ ਅਵਨੀ ਲੇਖਾਰਾ (Avani Lekhara) ਨੇ ਟਵੀਟ ਕੀਤਾ, “ਮੈਂ ਫਰਾਂਸ ਨਾ ਜਾ ਸਕਣ ਕਾਰਨ ਦੁਖੀ ਹਾਂ ਕਿਉਂਕਿ ਮੇਰੀ ਐਸਕਾਰਟ ਸ਼ਵੇਤਾ ਜਵੇਰੀਆ ਅਤੇ ਮੇਰੇ ਕੋਚ ਰਾਕੇਸ਼ ਮਨਪਤ ਦਾ ਵੀਜ਼ਾ ਜਾਰੀ ਨਹੀਂ ਕੀਤਾ ਗਿਆ ਹੈ। 7 ਜੂਨ ਦਾ ਮੈਚ ਮੇਰੇ ਲਈ ਅਹਿਮ ਹੈ। ਕੀ ਕੋਈ ਮਦਦ ਕਰ ਸਕਦਾ ਹੈ?”ਸਪੋਰਟਸ ਅਥਾਰਟੀ ਆਫ ਇੰਡੀਆ ਨੇ ਲੇਖਾਰਾ ਦੇ ਜਵਾਬ ‘ਚ ਟਵੀਟ ਕੀਤਾ, ”ਇਹ ਮੰਦਭਾਗਾ ਹੈ ਕਿ ਫਰਾਂਸ ਜਾਣ ਵਾਲੀ ਭਾਰਤੀ ਪੈਰਾ ਸ਼ੂਟਿੰਗ ਟੀਮ ਨੂੰ ਕੋਈ ਵੀਜ਼ਾ ਨਹੀਂ ਦਿੱਤਾ ਗਿਆ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਵੱਲੋਂ ਸਾਰੇ ਵੀਜ਼ੇ ਪ੍ਰਾਪਤ ਕਰਨ ਲਈ ਸਾਰੇ ਯਤਨ ਸਫਲ ਨਹੀ ਹੋਏ |

Exit mobile version