TheUnmute.com

ਦਿੱਲੀ ‘ਚ ਪਹਿਲਵਾਨਾਂ ਦਾ ਧਰਨਾ 20ਵੇਂ ਦਿਨ ਵੀ ਜਾਰੀ, ਭਾਜਪਾ ‘ਤੇ ਵਰ੍ਹੇ BKU ਡਕੌਂਦਾ ਦੇ ਜਨਰਲ ਸਕੱਤਰ

ਨਵੀਂ ਦਿੱਲੀ, 12 ਮਈ 2023 (ਦਵਿੰਦਰ ਸਿੰਘ): ਪਹਿਲਵਾਨਾਂ (Wrestlers) ਦਾ ਧਰਨਾ ਦਿੱਲੀ ਦੇ ਜੰਤਰ ਮੰਤਰ ਤੇ 20ਵੇਂ ਦਿਨ ਵੀ ਜਾਰੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਪਹਿਲਵਾਨਾਂ ਦੇ ਸਮਰਥਨ ਵਿੱਚ ਜੰਤਰ ਮੰਤਰ ਪਹੁੰਚੇ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਭਾਜਪਾ ਆਪਣੇ ਸੰਸਦ ਮੈਂਬਰ ਨੂੰ ਨਹੀਂ ਬਲਕਿ ਆਰ.ਐਸ.ਐਸ ਦੀ ਮਨੂਵ੍ਰਿਤੀ ਨੂੰ ਬਚਾ ਰਹੀ ਹੈ। ਇਨਾਂ ਦੀ ਮਨੂਵ੍ਰਿਤੀ ਸ਼ੁਰੂ ਤੋਂ ਹੀ ਇਹੀ ਰਹੀ ਹੈ ਕਿ ਔਰਤ ਨੂੰ ਪੈਰਾਂ ਦੀ ਜੁੱਤੀ ਅਤੇ ਮਰਦ ਦੇ ਭੋਗਣ ਦੀ ਚੀਜ਼ ਤੱਕ ਸੀਮਿਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਇੱਕ ਸੰਸਦ ਮੈਂਬਰ ਦੀ ਨਹੀਂ ਇਨਾਂ ਦੀ ਸਰਕਾਰ ਦੀ ਨੀਤੀ ਅਤੇ ਵਿਚਾਰ ਦੀ ਐਡਿਓਲਿਜੀ ਹੈ ਕਿ ਔਰਤ ਦਾ ਸ਼ੋਸ਼ਣ ਹੁੰਦਾ ਰਹੇ।

Wrestlers

ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਜਿਸ ਤਰਾਂ ਸੂਰਜ ਦਾ ਡੁੱਬਣਾ ਅਤੇ ਚੜ੍ਹਨਾ ਅਟੱਲ ਹੈ ਉਸੇ ਤਰ੍ਹਾਂ ਸਾਨੂੰ ਵਿਸ਼ਵਾਸ਼ ਹੈ ਕਿ ਇਨਾਂ ਪਹਿਲਵਾਨਾਂ (Wrestlers) ਨੂੰ ਇਨਸਾਫ ਜਰੂਰ ਮਿਲੇਗਾ। ਉਨ੍ਹਾਂ ਕਿਹਾ ਅਸੀਂ ਕਿਸਾਨ ਯੂਨੀਅਨ ਇਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ ਅਤੇ ਇਨਾਂ ਦੇ ਇਨਸਾਫ ਦੀ ਲੜਾਈ ਵਿੱਚ ਇਨਾਂ ਦਾ ਪੂਰਾ ਸਹਿਯੋਗ ਕਰਾਂਗੇ।

Exit mobile version