Site icon TheUnmute.com

ਭਲਵਾਨ ਵਿਨੇਸ਼ ਫੋਗਾਟ ਤੇ ਅੰਸ਼ੂ ਮਲਿਕ ਨੇ ਪੈਰਿਸ ਓਲੰਪਿਕ ਲਈ ਕੋਟਾ ਕੀਤਾ ਹਾਸਲ

Vinesh Phogat

ਚੰਡੀਗੜ੍ਹ 21 ਅਪ੍ਰੈਲ 2024: ਭਾਰਤ ਦੀਆਂ ਸਟਾਰ ਬੀਬੀ ਭਲਵਾਨ ਵਿਨੇਸ਼ ਫੋਗਾਟ (Vinesh Phogat) ਅਤੇ ਅੰਸ਼ੂ ਮਲਿਕ ਨੇ ਬਿਸ਼ਕੇਕ ਵਿੱਚ ਚੱਲ ਰਹੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਸਾਲ ਦੇ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰ ਲਿਆ ਹੈ।

ਵਿਨੇਸ਼ (Vinesh Phogat) ਨੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਦੇ ਬੀਬੀਆਂ ਦੇ 50 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਕਜ਼ਾਕਿਸਤਾਨ ਦੀ ਲੌਰਾ ਗਾਨਿਕਜ਼ੀ ਨੂੰ 10-0 ਨਾਲ ਹਰਾ ਕੇ ਓਲੰਪਿਕ ਕੋਟਾ ਜਿੱਤਿਆ ਹੈ

ਇਸ ਦੇ ਨਾਲ ਹੀ ਅੰਸ਼ੂ ਮਲਿਕ ਨੇ 57 ਕਿਲੋ ਵਰਗ ਵਿੱਚ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ। ਉਸਨੇ ਤਕਨੀਕੀ ਉੱਤਮਤਾ ਨਾਲ ਉਜ਼ਬੇਕਿਸਤਾਨ ਦੀ ਸੋਬੀਰੋਵਾ ਨੂੰ 11-0 ਨਾਲ ਹਰਾਇਆ।

Exit mobile version