July 7, 2024 11:09 pm
Satender Malik

ਪਹਿਲਵਾਨ ਸਤੇਂਦਰ ਮਲਿਕ ਨੇ ਰਾਸ਼ਟਰਮੰਡਲ ਖੇਡਾਂ ਦੇ ਟਰਾਇਲ ਦੌਰਾਨ ਰੈਫਰੀ ‘ਤੇ ਕੀਤਾ ਹਮਲਾ, ਉਮਰ ਭਰ ਲਈ ਲੱਗੀ ਪਾਬੰਦੀ

ਚੰਡੀਗੜ੍ਹ 17 ਮਈ 2022: ਫੌਜ ਦੇ ਪਹਿਲਵਾਨ ਸਤੇਂਦਰ ਮਲਿਕ (Satender Malik) ਨੇ ਮੰਗਲਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਦੌਰਾਨ 125 ਕਿਲੋਗ੍ਰਾਮ ਦੇ ਫਾਈਨਲ ਵਿੱਚ ਹਾਰਨ ਤੋਂ ਬਾਅਦ ਰੈਫਰੀ ਜਗਬੀਰ ਸਿੰਘ ‘ਤੇ ਹਮਲਾ ਕੀਤਾ, ਜਿਸ ਕਾਰਨ ਰਾਸ਼ਟਰੀ ਫੈਡਰੇਸ਼ਨ ਨੇ ਉਸ ‘ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ। ਭਾਰਤੀ ਹਵਾਈ ਸੈਨਾ ਦਾ ਪਹਿਲਵਾਨ ਫੈਸਲਾਕੁੰਨ ਸਮਾਪਤੀ ਤੋਂ 18 ਸਕਿੰਟ ਪਹਿਲਾਂ 3-0 ਅੱਗੇ ਸੀ ਪਰ ਮੋਹਿਤ ਨੇ ‘ਟੇਕ-ਡਾਊਨ’ ਤੋਂ ਬਾਅਦ ਉਸ ਨੂੰ ਮੈਟ ਤੋਂ ਧਕੇਲ ਦਿੱਤਾ।

ਇਸ ਦੌਰਾਨ ਰੈਫਰੀ ਵਰਿੰਦਰ ਮਲਿਕ ਨੇ ਹਾਲਾਂਕਿ ਮੋਹਿਤ ਨੂੰ ‘ਟੇਕ ਡਾਊਨ‘ ਦੇ ਦੋ ਅੰਕ ਨਹੀਂ ਦਿੱਤੇ ਅਤੇ ਪਹਿਲਵਾਨ ਨੇ ਫੈਸਲੇ ਨੂੰ ਚੁਣੌਤੀ ਦਿੱਤੀ। ਇਸ ਮੁਕਾਬਲੇ ਦੀ ਜਿਊਰੀ, ਸਤਿਆਦੇਵ ਮਲਿਕ ਨੇ ਨਿਰਪੱਖਤਾ ਦਾ ਹਵਾਲਾ ਦਿੰਦੇ ਹੋਏ ਆਪਣੇ ਆਪ ਨੂੰ ਫੈਸਲੇ ਤੋਂ ਵੱਖ ਕਰ ਲਿਆ। ਇਸ ਤੋਂ ਬਾਅਦ ਤਜਰਬੇਕਾਰ ਰੈਫਰੀ ਜਗਬੀਰ ਸਿੰਘ ਨੂੰ ਚੁਣੌਤੀ ਨੂੰ ਦੇਖਣ ਲਈ ਬੇਨਤੀ ਕੀਤੀ ਗਈ।

ਇਸਦੇ ਨਾਲ ਹੀ ਟੀਵੀ ਰੀਪਲੇਅ ਦੀ ਮਦਦ ਨਾਲ ਉਸ ਨੇ ਮੋਹਿਤ ਨੂੰ ਤਿੰਨ ਅੰਕ ਦੇਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਸਕੋਰ 3-3 ਹੋ ਗਿਆ ਅਤੇ ਅੰਤ ਤੱਕ ਬਰਕਰਾਰ ਰਿਹਾ। ਮੈਚ ਦਾ ਆਖ਼ਰੀ ਅੰਕ ਹਾਸਲ ਕਰਨ ਮਗਰੋਂ ਮੋਹਿਤ ਨੂੰ ਜੇਤੂ ਐਲਾਨਿਆ ਗਿਆ। ਇਸ ਫੈਸਲੇ ਨਾਲ ਸਤੇਂਦਰ ਗੁੱਸੇ ਹੋ ਗਏ |

ਇਸਤੋਂ ਬਾਅਦ ਸਤੇਂਦਰ ਮਲਿਕ (Satender Malik) ਨੇ ਜਗਬੀਰ ਕੋਲ ਪਹੁੰਚ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਫਿਰ ਜਗਬੀਰ ਨੂੰ ਥੱਪੜ ਮਾਰਿਆ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਜ਼ਮੀਨ ‘ਤੇ ਡਿੱਗ ਗਿਆ। ਇਸ ਤੋਂ ਬਾਅਦ 57 ਕਿਲੋ ਦਾ ਮੈਚ ਰੋਕ ਦਿੱਤਾ ਗਿਆ ਕਿਉਂਕਿ ਇਸ ਘਟਨਾ ਤੋਂ ਬਾਅਦ ਇੰਦਰਾ ਗਾਂਧੀ ਸਟੇਡੀਅਮ ਦੇ ਕੇਡੀ ਜਾਧਵ ਹਾਲ ਦੇ ਅੰਦਰ ਹੰਗਾਮਾ ਹੋ ਗਿਆ ਸੀ। ਇਸ ਦੌਰਾਨ ਮੌਜੂਦ ਸੈਂਕੜੇ ਦਰਸ਼ਕ, ਅਧਿਕਾਰੀ ਅਤੇ ਭਾਗੀਦਾਰ ਹੈਰਾਨ ਰਹਿ ਗਏ।