Antim Panghal

Antim Panghal: ਭਾਰਤੀ ਭਲਵਾਨ ਅੰਤਿਮ ਪੰਘਾਲ ਨੂੰ ਪੈਰਿਸ ਛੱਡਣ ਦੇ ਹੁਕਮ, ਜਾਣੋ ਪੂਰਾ ਮਾਮਲਾ ?

ਚੰਡੀਗੜ੍ਹ, 08 ਅਗਸਤ 2024: ਪੈਰਿਸ ਓਲੰਪਿਕ 2024 ‘ਚ ਜਿੱਥੇ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਲਈ ਅਯੋਗ ਕਰਾਰ ਦਿੱਤਾ ਗਿਆ, ਉੱਥੇ ਹੀ ਦਿਨ ਭਰ ਭਾਰਤੀ ਐਥਲੀਟਾਂ ਦਾ ਪ੍ਰਦਰਸ਼ਨ ਵੀ ਨਿਰਾਸ਼ਾਜਨਕ ਰਿਹਾ। ਇਸਦੇ ਹੁਣ ਭਾਰਤ ਦੀ ਨੌਜਵਾਨ ਭਲਵਾਨ ਅੰਤਿਮ ਪੰਘਾਲ (Antim Panghal) ਅਤੇ ਉਸਦੀ ਪੂਰੀ ਟੀਮ ਨੂੰ ਪੈਰਿਸ ਛੱਡਣ ਦੇ ਹੁਕਮ ਦਿੱਤੇ ਹਨ | ਦੱਸਿਆ ਜਾ ਰਿਹਾ ਹੈ ਕਿ ਅੰਤਿਮ ਪੰਘਾਲ ਨੇ ਆਪਣੀ ਭੈਣ ਨੂੰ ਆਪਣਾ ਪਛਾਣ ਪੱਤਰ ਸੌਂਪਿਆ, ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਖੇਡ ਪਿੰਡ ਤੋਂ ਬਾਹਰ ਆਉਂਦੇ ਸਮੇਂ ਫੜ ਲਿਆ ਸੀ।

ਇਸ ਦੇ ਨਾਲ ਹੀ ਪੰਘਾਲ (Antim Panghal) ਬੀਬੀਆਂ ਦੇ 53 ਕਿਲੋਗ੍ਰਾਮ ਵਰਗ ‘ਚ ਆਪਣਾ ਪਹਿਲਾ ਮੈਚ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਆਈਓਏ ਦੇ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤੀ ਓਲੰਪਿਕ ਸੰਘ ਨੇ ਭਲਵਾਨ ਅੰਤਿਮ ਪੰਘਾਲ ਅਤੇ ਉਸਦੇ ਸਹਿਯੋਗੀ ਸਟਾਫ ਨੂੰ ਫਰਾਂਸ ਦੇ ਅਧਿਕਾਰੀਆਂ ਦੁਆਰਾ ਅਨੁਸ਼ਾਸਨੀ ਉਲੰਘਣਾ ਦੇ ਮਾਮਲੇ ਨੂੰ ਆਈਓਏ ਦੇ ਧਿਆਨ ‘ਚ ਲਿਆਉਣ ਤੋਂ ਬਾਅਦ ਵਾਪਸ ਭੇਜਣ ਦਾ ਫੈਸਲਾ ਕੀਤਾ ਹੈ।

Scroll to Top