July 7, 2024 10:03 pm
World Mental Health Day

World Mental Health Day 2021: ਕਿਵੇਂ ਰਹੀਏ ਮਾਨਸਿਕ ਤੌਰ ਤੇ ਤੰਦਰੁਸਤ

ਚੰਡੀਗੜ੍ਹ, 10 ਅਕਤੂਬਰ 2021 : ਵਿਸ਼ਵ ਮਾਨਸਿਕ ਸਿਹਤ ਦਿਵਸ (World Mental Health Day), ਹਰ ਸਾਲ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਵਿਸ਼ਵ ਭਰ ਵਿੱਚ ਮਾਨਸਿਕ ਸਿਹਤ ਦੇ ਮੁੱਦਿਆਂ ਬਾਰੇ ਜਾਗਰੂਕਤਾ ਅਤੇ ਸਿੱਖਿਆ ਦੇਣਾ ਹੁੰਦਾ ਹੈ |

ਪਿਛਲੇ ਸਾਲ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਪਿਛਲੇ ਸਾਲ ਦੌਰਾਨ ਕੁੱਝ ਲੋਕ ਆਪਣਿਆਂ ਦੇ ਕੋਲ ਆਏ, ਕੁਝ ਲੋਕਾਂ ਨੇ ਆਪਣਿਆਂ ਤੋਂ ਸਦਾ ਲਈ ਗੁਆ ਦਿੱਤਾ | ਕਈ ਲੋਕਾਂ ਨੇ ਆਪਣਾ ਕੰਮ ਕਾਰ ਗੁਆਇਆ ਕਈ ਲੋਕਾਂ ਦੇ ਆਪਣਾ ਸਭ ਕੁਝ ਹੀ ਗੁਆ ਦਿੱਤਾ ‘ਤੇ ਅਜੇਹੇ ਹਾਲਤਾਂ ਦੇ ਵਿੱਚ ਸੰਭਲਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ |

ਇਸ ਕੜੀ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ ਵਿਸ਼ਵਵਿਆਪੀ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਾਨਸਿਕ ਸਿਹਤ ਦੁਆਰਾ ਅਹਿਮ ਭੂਮਿਕਾ ਮਹੱਤਵਪੂਰਣ ਭੂਮਿਕਾ ਨਿਭਾਈ ਹੈ

ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਇਤਿਹਾਸ ਅਤੇ ਮਹੱਤਤਾ

ਵਿਸ਼ਵ ਮਾਨਸਿਕ ਸਿਹਤ ਦਿਵਸ (World Mental Health Day) ਪਹਿਲੀ ਵਾਰ ਵਰਲਡ ਫੈਡਰੇਸ਼ਨ ਫਾਰ ਮੈਂਟਲ ਹੈਲਥ ਦੀ ਸਾਲਾਨਾ ਗਤੀਵਿਧੀ ਵਜੋਂ 10 ਅਕਤੂਬਰ 1992 ਨੂੰ ਮਨਾਇਆ ਗਿਆ ਸੀ |

ਦਿਨ ਦਾ ਸ਼ੁਰੂ ਵਿੱਚ ਕੋਈ ਖਾਸ ਵਿਸ਼ਾ ਨਹੀਂ ਸੀ ਅਤੇ ਇਸਦਾ ਉਦੇਸ਼ ਮਾਨਸਿਕ ਸਿਹਤ ਦੀ ਵਕਾਲਤ ਨੂੰ ਉਤਸ਼ਾਹਤ ਕਰਨਾ ਅਤੇ ਸੰਬੰਧਤ ਮੁੱਦਿਆਂ ‘ਤੇ ਜਨਤਾ ਨੂੰ ਸਿੱਖਿਆ ਦੇਣਾ ਸੀ | ਇਸ ਮੁਹਿੰਮ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ, 1994 ਵਿੱਚ ਪਹਿਲੀ ਵਾਰ ਦਿਨ ਲਈ ਇੱਕ ਥੀਮ ਵਰਤਿਆ ਗਿਆ ਜੋ ਕਿ “ਵਿਸ਼ਵ ਭਰ ਵਿੱਚ ਮਾਨਸਿਕ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ” ਸੀ |

ਜੇਕਰ ਤੁਸੀਂ ਆਪਣੇ- ਆਪ ਨੂੰ ਤਣਾਅ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਇਸ ਲਈ ਕਸਰਤ, ਯੋਗਾ ਆਪਣੇ – ਆਪ ਨਾਲ, ਕੁਦਰਤ ਨਾਲ, ਪਰਿਵਾਰ ਨਾਲ ਅਤੇ ਦੋਸਤਾਂ ਨਾਲ ਵੱਧ ਸਮਾਂ ਬਿਤਾਓ |

ਹਮੇਸ਼ਾ ਖੁਸ਼ ਰਹੋ, ਕਦੇ ਵੀ ਆਪਣੇ ਅਤੀਤ ਨੂੰ ਲੈ ਕੇ ਨਾ ਬੈਠੇ ਰਹੋ, ਅੱਜ ਵਿੱਚ ਜੀਣਾ ਸਿੱਖੋ ਕੱਲ ਕਿ ਹੋਵੇਗਾ ਇਸ ਬਾਰੇ ਨਾ ਸੋਚੋ | ਖੁਸ਼ ਰਹੋ ਅਤੇ ਆਪਣੇ ਆਲੇ-ਦੁਆਲੇ ਲੋਕਾਂ ਨੂੰ ਵੀ ਖੁਸ਼ ਰੱਖਣ ਕੋਸ਼ਿਸ਼ ਕਰੋ |