July 5, 2024 1:01 am
hypertension

World Hypertension Day: ਪੰਜਾਬ ‘ਚ ਹਰ 5ਵਾਂ ਵਿਅਕਤੀ ਹੈ ਹਾਈਪਰਟੈਨਸ਼ਨ ਦਾ ਸ਼ਿਕਾਰ

ਚੰਡੀਗੜ੍ਹ 17 ਮਈ 2022:(World Hypertension Day) ਬੇਤਰਤੀਬ ਜੀਵਨ ਸ਼ੈਲੀ, ਸਰੀਰਕ ਮਿਹਨਤ ਦੀ ਘਾਟ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਚੰਡੀਗੜ੍ਹ (ਯੂਟੀ) ਵਿੱਚ, ਆਬਾਦੀ ਦਾ 14.3 ਪ੍ਰਤੀਸ਼ਤ (15 ਸਾਲ ਤੋਂ ਵੱਧ) ਯਾਨੀ ਹਰ 6ਵਾਂ ਵਿਅਕਤੀ ਹਾਈਪਰਟੈਨਸ਼ਨ (Hypertension) ਦੀ ਸਮੱਸਿਆ ਤੋਂ ਪੀੜਤ ਹੈ। ਨਤੀਜਾ ਇਹ ਨਿਕਲਿਆ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀਆਂ 25 ਫੀਸਦੀ ਔਰਤਾਂ, ਅਤੇ 30.6 ਫੀਸਦੀ ਮਰਦ ਬੀ.ਪੀ ਕੰਟਰੋਲ (ਬਲੱਡ ਪ੍ਰੈਸ਼ਰ ਕੰਟਰੋਲ) ਦੀ ਦਵਾਈਆਂ ਦਾ ਸਹਾਰਾ ਲੈ ਰਹੇ ਹਨ । ਇਹ ਹੈਰਾਨ ਕਰਨ ਵਾਲੀ ਗੱਲ ਨੈਸ਼ਨਲ ਹੈਲਥ ਫੈਮਿਲੀ ਸਰਵੇ (5) ਦੀ ਰਿਪੋਰਟ ‘ਚ ਸਾਹਮਣੇ ਆਈ ਹੈ।

ਇਸ ਰਿਪੋਰਟ ਦੇ ਅਨੁਸਾਰ, 5.6 ਪ੍ਰਤੀਸ਼ਤ ਔਰਤਾਂ ਅਤੇ 8.7 ਪ੍ਰਤੀਸ਼ਤ ਪੁਰਸ਼ਾਂ ਦਾ ਬਲੱਡ ਪ੍ਰੈਸ਼ਰ ਗੰਭੀਰ ਰੂਪ ਵਿੱਚ ਉੱਚਾ ਹੋਇਆ ਸੀ, ਸਿਸਟੋਲਿਕ 160 ਐਮਐਮਐਚਜੀ ਅਤੇ ਡਾਇਸਟੋਲਿਕ 100 ਐਮਐਮਐਚਜੀ ਸੀ। ਆਮ ਤੌਰ ‘ਤੇ ਬਲੱਡ ਪ੍ਰੈਸ਼ਰ 120/80 ਹੋਣਾ ਚਾਹੀਦਾ ਹੈ। 139/89 ਦੇ ਵਿਚਕਾਰ ਬਲੱਡ ਪ੍ਰੈਸ਼ਰ ਨੂੰ ਪ੍ਰੀ-ਹਾਈਪਰਟੈਨਸ਼ਨ ਕਿਹਾ ਜਾਂਦਾ ਹੈ। 140/90 ਜਾਂ ਵੱਧ ਨੂੰ ਹਾਈਪਰਟੈਨਸ਼ਨ ਕਿਹਾ ਜਾਂਦਾ ਹੈ।

 

ਚੰਡੀਗੜ੍ਹ ਦੇ ਗੁਆਂਢੀ ਰਾਜਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਾਲਾਤ ਬੇਹੱਦ ਖ਼ਰਾਬ ਹਨ । ਇੱਥੇ 19.6 ਪ੍ਰਤੀਸ਼ਤ ਯਾਨੀ ਹਰ 5 ਵਿੱਚੋਂ ਇੱਕ ਮਰਦ ਜਾਂ ਔਰਤਾਂ ਹਾਈਪਰਟੈਨਸ਼ਨ (Hypertension) ਦੀ ਸਮੱਸਿਆ ਤੋਂ ਪੀੜਤ ਹਨ । ਇਸ ਦੇ ਨਾਲ ਹੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਸਥਿਤੀ ਚੰਡੀਗੜ੍ਹ ਨਾਲੋਂ ਬਿਹਤਰ ਹੈ। ਹਰਿਆਣਾ ਵਿੱਚ ਜਿੱਥੇ 12.3 ਫੀਸਦੀ (ਹਰ 14 ਵਿੱਚੋਂ ਇੱਕ) ਅਤੇ ਹਿਮਾਚਲ ਪ੍ਰਦੇਸ਼ ਵਿੱਚ 10 ਫੀਸਦੀ (ਹਰ 10 ਵਿੱਚੋਂ ਇੱਕ) ਆਬਾਦੀ ਇਸ ਗੰਭੀਰ ਬਿਮਾਰੀ ਦੀ ਲਪੇਟ ਵਿੱਚ ਹੈ।

49 ਸਾਲ ਦੀ ਉਮਰ ਤੱਕ, ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਹਾਈਪਰਟੈਨਸ਼ਨ ਵਧੇਰੇ ਆਮ ਹੁੰਦਾ ਹੈ। ਰਿਪੋਰਟ ਮੁਤਾਬਕ 49 ਸਾਲ ਦੀ ਉਮਰ ਤੱਕ ਔਰਤਾਂ ਦੇ ਮੁਕਾਬਲੇ ਮਰਦਾਂ ‘ਚ ਹਾਈਪਰਟੈਨਸ਼ਨ ਜ਼ਿਆਦਾ ਹੁੰਦਾ ਹੈ, ਜਦੋਂ ਕਿ 50 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਪੁਰਸ਼ਾਂ ਦੇ ਮੁਕਾਬਲੇ ਔਰਤਾਂ ‘ਚ ਹਾਈਪਰਟੈਨਸ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ।

  1. ਉਮਰ ਵਰਗ      ਮਰਦ        ਔਰਤ

    15-19                   4.6%          3.3%
    20-24                  8.7%          4.7%
    25-29                  12.4%         6.7%
    30-39                  19.3%         12.9%
    40-49                 28.4%         25.0%
    50-54                  35.2%         36.0%
    55-59                  37.8%         40.1%
    60-69                  43.2%        48.7%
    70 ਤੋਂ ਜ਼ਿਆਦਾ        49.4%        56.3%