ਵਰਲਡ ਸਾਇਕਲਿੰਗ

ਫਰੈਂਡ ਔਨ ਵੀਲਸ ਵੱਲੋਂ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਵਰਲਡ ਸਾਇਕਲਿੰਗ ਡੇਅ ਮਨਾਇਆ ਗਿਆ

ਚੰਡੀਗੜ੍ਹ 04 ਜੂਨ 2022: ਸੁੱਖ ਸਹੂਲਤਾਂ ਵੱਧਣ ਤੇ ਜੀਵਨ ਦਾ ਢੰਗ ਬਦਲਣ ਕਾਰਨ ਲੋਕ ਸ਼ਰੀਰਿਕ ਦੀ ਜ਼ਰੂਰੀ ਕਸਰਤ ਤੋਂ ਦੂਰ ਹੁੰਦੇ ਜਾ ਰਹੇ ਹਨ। ਪਿਛਲੇ ਸੱਮਿਆਂ ਵਿੱਚ ਸਾਇਕਲ ਹੀ ਲੋਕਾਂ ਦੀ ਮੁੱਖ ਸਵਾਰੀ ਹੁੰਦਾ ਸੀ ਪਰ ਮੌਜੂਦਾ ਸਮੇਂ ਵਿੱਚ ਲੋਕ ਦੋ ਪਹੀਆਂ ਅਤੇ ਚਾਰ ਪਹੀਆਂ ਵਾਹਨਾਂ ਦੀ ਵਰਤੋਂ ਕਰਦੇ ਹਨ ਤੇ ਇਸ ਨੂੰ ਆਪਣਾ ਸਟੇਟਸ ਸਿੰਬਲ ਸਮਝਦੇ ਹਨ। ਪਿਛਲੇ ਕੁੱਝ ਸਮੇਂ ਤੋਂ ਸਿਹਤ ਪ੍ਰਤੀ ਜਾਗਰੂਕ ਲੋਕ ਸਾਇਕਲਿੰਗ ਵਿੱਚ ਦਿਲਚਸਪੀ ਲੈਣ ਲੱਗੇ ਹਨ।ਸਾਇਕਲ ਦੇ ਕਸਰਤ ਦੇ ਨਾਲ ਨਾਲ ਤੇ ਕੁਦਰਤ ਦੇ ਨਜ਼ਾਰੇ ਬਹੁਤ ਨਜ਼ਦੀਕ ਹੋ ਕੇ ਦੇਖਦੇ ਹੋ।ਸਿਹਤ ਦੇ ਨਾਲ ਨਾਲ ਵਾਤਾਵਰਨ, ਟ੍ਰੈਫਿਕ ਸਮੱਸਿਆ ਲਈ ਵੀ ਸਾਇਕਲਿੰਗ ਬਹੁਤ ਵਧੀਆ ਹੈ।

ਅੱਜ ਵਰਲਡ ਸਾਇਕਲਿੰਗ ਡੇਅ ਤੇ ਫਰੈਂਡ ਔਨ ਵੀਲਸ ਦੇ ਰਾਣਾ ਵਿਰਕ, ਪ੍ਰੋਫੈਸਰ ਧਰਮਵੀਰ ਸ਼ਰਮਾ, ਸੰਦੀਪ ਰਾਠੌਰ, ਹਨੀ ਗਿੱਲ, ਡਾ. ਰਾਜੀਵ, ਅਰਚਨਾ, ਅਮੀਸ਼ਾ, ਅਰਵਿੰਦਰ ਕੌਰ (ਅੰਜੂ), ਕੰਚਨ ਗੋਇਲ, ਡਾ. ਰਾਜਨੀਤ ਕੌਰ, ਸਤਿੰਦਰ ਢਿੱਲੋ, ਅੰਜੂ ਅਰੌੜਾ, ਅਜੈ, ਸ਼ਿਖਾ ਖੌਸਲਾ, ਰਵਿੰਦਰ ਢਿੱਲੋ ਅਤੇ ਐਡਵੋਕੇਟ ਕੰਵਰ ਗਿੱਲ ਨੇ ਸਾਇਕਲ ਚਲਾ ਕੇ ਲੋਕਾਂ ਨੂੰ ਤੰਦਰੁਸਤੀ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ।

Scroll to Top