ਨਵੀਂ ਦਿੱਲੀ, 18 ਨਵੰਬਰ 2023 (ਦਵਿੰਦਰ ਸਿੰਘ): ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਵਿਸ਼ਵ ਕੱਪ (Cricket World Cup) ਦੇ ਫਾਈਨਲ ਮੈਚ ਨਾਲ ਪੂਰੇ ਦੇਸ਼ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ | ਇਸੇ ਸਿਲਸਿਲੇ ‘ਚ ਸ਼ਨੀਵਾਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਸਥਿਤ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ‘ਚ ਜਾ ਕੇ ਅਰਦਾਸ ਕੀਤੀ। ਇਸ ਮੌਕੇ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਭਲਕੇ ਦੇ ਮੈਚ ਨਾਲ ਪੂਰੇ ਦੇਸ਼ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ | ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਰਤ ਜਿੱਤੇਅਤੇ ਭਾਰਤ ਦਾ ਝੰਡਾ ਪੂਰੀ ਦੁਨੀਆ ‘ਚ ਲਹਿਰਾਇਆ ਜਾਵੇ।