July 7, 2024 4:13 pm
Annu Rani

World Cup Championship: ਅੰਨੂ ਰਾਣੀ ਨੇ ਦੂਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਬਣਾਈ ਜਗ੍ਹਾ

ਚੰਡੀਗੜ੍ਹ 21 ਜੁਲਾਈ 2022: ਭਾਰਤ ਦੀ ਅੰਨੂ ਰਾਣੀ (Annu Rani) ਨੇ ਲਗਾਤਾਰ ਦੂਜੀ ਵਾਰ ਜੈਵਲਿਨ ਥਰੋਅ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਉਸ ਨੇ ਕੁਆਲੀਫਾਇੰਗ ਗੇੜ ਵਿੱਚ ਆਪਣੀ ਆਖਰੀ ਕੋਸ਼ਿਸ਼ ਵਿੱਚ 59.60 ਮੀਟਰ ਦੂਰ ਜੈਵਲਿਨ ਸੁਟਿਆ । ਅੰਨੂ ਦਾ ਸ਼ੁਰੂਆਤ ‘ਚ ਮਾਮੂਲੀ ਪ੍ਰਦਰਸ਼ਨ ਸੀ ਅਤੇ ਉਹ ਮੁਕਾਬਲੇ ਤੋਂ ਬਾਹਰ ਹੋਣ ਦੀ ਕਗਾਰ ‘ਤੇ ਸੀ, ਪਰ ਆਪਣੀ ਆਖਰੀ ਕੋਸ਼ਿਸ਼ ‘ਚ ਉਸ ਨੇ 59.60 ਮੀਟਰ ਜੈਵਲਿਨ ਸੂਟ ਕੇ ਫਾਈਨਲ ‘ਚ ਜਗ੍ਹਾ ਬਣਾਈ। ਹਾਲਾਂਕਿ ਇਹ ਵੀ ਸੀਜ਼ਨ ਦੇ ਉਸ ਦੇ ਸਰਵੋਤਮ ਪ੍ਰਦਰਸ਼ਨ ਤੋਂ ਕਾਫੀ ਘੱਟ ਸੀ, ਪਰ ਇਹ ਉਸ ਨੂੰ ਫਾਈਨਲ ਤੱਕ ਲਿਜਾਣ ਲਈ ਕਾਫੀ ਸੀ।

ਅੰਨੂ ਦੂਜੇ ਗਰੁੱਪ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਪੰਜਵੇਂ ਸਥਾਨ ’ਤੇ ਰਹੀ ਅਤੇ ਦੋਵਾਂ ਗਰੁੱਪਾਂ ਵਿੱਚੋਂ ਚੋਟੀ ਦੇ ਅੱਠ ਅਥਲੀਟਾਂ ਵਿੱਚ ਸ਼ਾਮਲ ਹੋ ਕੇ ਫਾਈਨਲ ਵਿੱਚ ਥਾਂ ਬਣਾਈ। 29 ਸਾਲਾ ਅੰਨੂ ਮੁਕਾਬਲੇ ਦੇ ਪੰਜਵੇਂ ਦਿਨ 60 ਮੀਟਰ ਦੀ ਦੂਰੀ ਤੱਕ ਜੈਵਲਿਨ ਸੁਟਿਆ। ਰਾਸ਼ਟਰੀ ਰਿਕਾਰਡ ਆਪਣੇ ਨਾਂ ਕਰਨ ਵਾਲੀ ਅੰਨੂ ਦਾ ਇਸ ਸੀਜ਼ਨ ਦਾ ਸਰਵੋਤਮ ਸਕੋਰ 63.82 ਮੀਟਰ ਹੈ।