July 9, 2024 3:23 am
World Chess Championship

World Chess Championship: ਮੈਗਨਸ ਕਾਰਲਸਨ ਨੇ ਨੇਪੋਮਿਨਸੀ ਨੂੰ 7 ਘੰਟੇ 45 ਵਿੱਚ ਦਿੱਤੀ ਮਾਤ

ਚੰਡੀਗੜ੍ਹ 04 ਦਸੰਬਰ 2021: FIDE ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ (World Chess Championship) ਦੇ ਮੈਚਾਂ ਦੇ ਲਗਾਤਾਰ 5 ਗੇੜਾਂ ਤੋਂ ਬਾਅਦ, 6 ਰਾਊਂਡ ਹੁਣ ਤੱਕ ਦਾ ਸਭ ਤੋਂ ਵੱਡਾ ਮੈਰਾਥਨ ਮੈਚ ਸਾਬਤ ਹੋਇਆ, ਜੋ ਕਿ 7 ਘੰਟੇ 45 ਮਿੰਟ ਚੱਲਿਆ। ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਇਤਿਹਾਸ ‘ਚ ਇਸ ਤੋਂ ਪਹਿਲਾਂ 1978 ‘ਚ ਕਾਰਪੋਵ ਅਤੇ ਕੋਰਚਨੋਈ ਵਿਚਾਲੇ 124 ਚਾਲਾਂ ਦਾ ਮੈਚ ਖੇਡਿਆ ਗਿਆ ਸੀ, ਜੋ ਡਰਾਅ ‘ਤੇ ਖਤਮ ਹੋਇਆ ਸੀ| ਪਰ ਕਾਰਲਸਨ ਅਤੇ ਨੇਪੋਮਿਨਸੀ ਵਿਚਾਲੇ ਖੇਡਿਆ ਗਿਆ ਮੈਚ 136 ਚਾਲਾਂ ਦਾ ਖੇਡਿਆ ਗਿਆ ਸੀ, ਜਿਸ ਵਿੱਚ ਵਿਸ਼ਵ ਚੈਂਪੀਅਨ ਕਾਰਲਸਨ ਨੇ ਸ਼ਾਨਦਾਰ ਅੰਦਾਜ ਵਿਚ ਜਿੱਤਿਆ |